ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਝਗੜਾ ਸੁਲਝਾਉਣ ਆਈਆਂ ਧਿਰਾਂ ਆਪਸ ’ਚ ਭਿੜੀਆਂ

09:46 AM Aug 19, 2020 IST

ਗੁਰਬਖਸ਼ਪੁਰੀ
ਤਰਨ ਤਾਰਨ, 18 ਅਗਸਤ

Advertisement

ਇੱਥੇ ਐੱਸਡੀਐੱਮ ਦਫ਼ਤਰ ਵਿੱਚ ਪੇਸ਼ੀ ਭੁਗਤਣ ਆਈਆਂ ਦੋ ਧਿਰਾਂ ਵਿਚਾਲੇ ਜ਼ਬਾਨੀ-ਕਲਾਮੀ ਸ਼ੁਰੂ ਹੋਈ ਤਕਰਾਰ ਹਿੰਸਕ ਹੋ ਗਈ। ਸਿੱਟੇ ਵਜੋਂ ਦੋਵਾਂ ਧਿਰਾਂ ਵਿਚਾਲੇ ਤਕਰਾਰ ਗੁਥਮਗੁੱਥਾ ਹੋਣ ਤੋਂ ਇੱਟਾਂ-ਵੱਟੇ ਚੱਲਣ ਤੱਕ ਜਾ ਪੁੱਜੀ| ਇਸ ਘਟਨਾ ਵਿੱਚ ਕਿਸੇ ਦੇ ਗੰਭੀਰ ਜ਼ਖਮੀ ਹੋਣ ਦੀ ਸੂਚਨਾ ਨਹੀਂ ਹੈ ਭਾਵੇਂ ਕੁਝ ਇੱਕ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ| ਇਸ ਸਬੰਧੀ ਥਾਣਾ ਸਿਟੀ ਪੁਲੀਸ ਨੇ ਦੋਵਾਂ ਧਿਰਾਂ ਦੇ 25 ਦੇ ਕਰੀਬ ਵਿਅਕਤੀਆਂ ਵਿਰੁਧ ਦਫ਼ਾ 427, 160, 188, ਡਿਜਾਸਟਰ ਮੈਨੇਜਮੈਂਟ ਐਕਟ-2005 (51-ਬੀ) ਅਧੀਨ ਕੇਸ ਦਰਜ ਕੀਤਾ ਹੈ| ਪੁਲੀਸ ਨੇ ਦੱਸਿਆ ਕਿ ਐੱਸਡੀਐੱਮ ਦੀ ਅਦਾਲਤ ਵਿੱਚ ਪਿੰਡ ਖੈਰਦੀਨਕੇ (ਥਾਣਾ ਝਬਾਲ) ਦੀਆਂ ਦੋ ਧਿਰਾਂ ਇੱਥੋਂ ਦੇ ਐੱਸਡੀਐੱਮ ਦਫ਼ਤਰ ’ਚ ਪਿੰਡ ਵਿੱਚ ਹੋਏ ਲੜਾਈ ਝਗੜੇ ਸਬੰਧੀ ਦਫ਼ਾ 107, 151 ਅਧੀਨ ਦਰਜ ਕੇਸ ਦੀ ਪੇਸ਼ੀ ਭੁਗਤਣ ਆਈਆਂ ਸਨ| ਪੇਸ਼ੀ ਦੀ ਉਡੀਕ ਕਰਦਿਆਂ ਦੋਵਾਂ ਧਿਰਾਂ ਦੀ ਜ਼ਬਾਨੀ-ਕਲਾਮੀ ਤਕਰਾਰ ਹੋ ਗਈ ਤੇ ਇਸ ਉਪਰੰਤ ਦੋਵਾਂ ਧਿਰਾਂ ਨੇ ਇੱਕ ਦੂਸਰੇ ’ਤੇ ਇੱਟਾਂ-ਵੱਟੇ ਚਲਾਉਣੇ ਸ਼ੁਰੂ ਕਰ ਦਿੱਤੇ| ਇਸ ਨਾਲ ਨਾਇਬ ਕੋਰਟ ਏਐੱਸਆਈ ਸੁਖਦੇਵ ਸਿੰਘ ਦੀ ਕਾਰ ਦਾ ਪਿਛਲਾ ਸ਼ੀਸ਼ਾ ਟੁੱਟ ਗਿਆ| ਪੁਲੀਸ ਮੁਤਾਬਕ ਇੱਕ ਧਿਰ ਦੇ ਦਲਜੀਤ ਸਿੰਘ, ਆਕਾਸ਼ਦੀਪ ਸਿੰਘ, ਜਗਰੂਪ ਸਿੰਘ, ਜੁਗਰਾਜ ਸਿੰਘ, ਰਾਜਕੰਵਲ ਸਿੰਘ ਸਮੇਤ ਨੌਂ ਅਤੇ ਦੂਸਰੀ ਧਿਰ ਦੇ ਬਖ਼ਸ਼ੀਸ਼ ਸਿੰਘ, ਸੁਖਬੀਰ ਸਿੰਘ, ਦਰਸ਼ਨ ਸਿੰਘ, ਮਨਜੀਤ ਸਿੰਘ, ਸਿਕੰਦਰ ਸਿੰਘ, ਲਖਬੀਰ ਸਿੰਘ, ਬਲਵਿੰਦਰ ਸਿੰਘ ਸਮੇਤ 15 ਜਣਿਆਂ ਵਿਰੁੱਧ ਹੁੱਲੜਬਾਜ਼ੀ ਕਰਨ ਖਿਲਾਫ਼ ਕੇਸ ਦਰਜ ਕੀਤਾ ਗਿਆ ਹੈ| ਥਾਣਾ ਮੁਖੀ ਸਬ-ਇੰਸਪੈਕਟਰ ਜਸਵੰਤ ਸਿੰਘ ਨੇ ਅਜੇ ਤੱਕ ਕਿਸੇ ਵੀ ਧਿਰ ਦੇ ਇੱਕ ਵੀ ਮੁਲਜ਼ਮ ਨੂੰ ਕਾਬੂ ਨਹੀਂ ਕੀਤਾ ਜਾ ਸਕਿਆ| ਅੱਧਾ ਕਿਲੋਮੀਟਰ ਦੀ ਦੂਰੀ ’ਤੇ ਸਥਿਤ ਥਾਣਾ ਸਿਟੀ ਤੋਂ ਪੁਲੀਸ ਪਾਰਟੀ ਮੌਕੇ ’ਤੇ ਪੁੱਜੀ ਜਦੋਂ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਚੁੱਕੇ ਸਨ|  

Advertisement
Advertisement
Tags :
ਆਈਆਂਸੁਲਝਾਉਣਝਗੜਾ;ਧਿਰਾਂਭਿੜੀਆਂ