ਫਲਸਤੀਨ ਜਸਟਿਸ ਗਰੁੱਪ ਨੇ ਕੈਨੇਡਾ ਦੇ ਮੰਤਰੀਆਂ ਖ਼ਿਲਾਫ਼ ਮੁਕੱਦਮਾ ਚਲਾਉਣ ਲਈ ਨੋਟਿਸ ਭੇਜੇ
07:25 AM Nov 21, 2023 IST
ਟ੍ਰਿਬਿਊਨ ਨਿਊਜ਼ ਸਰਵਿਸ
ਟੋਰਾਂਟੋ, 20 ਨਵੰਬਰ
ਇੰਟਰਨੈਸ਼ਨਲ ਸੈਂਟਰ ਆਫ਼ ਜਸਟਿਸ ਫਾਰ ਪੈਲੇਸਟੀਨੀਅਨਜ਼ ਲੀਗਲ ਵਰਕਿੰਗ ਗਰੁੱਪ ਆਫ਼ ਕੈਨੇਡੀਅਨ ਅਕਾਊਂਟੇਬਿਲਿਟੀ ਨੇ ਗਾਜ਼ਾ ’ਚ ਇਜ਼ਰਾਈਲ ਵੱਲੋਂ ਕੀਤੇ ਜਾ ਰਹੇ ਜੰਗੀ ਅਪਰਾਧਾਂ ਲਈ ਕੈਨੇਡਾ ਦੇ ਆਗੂਆਂ ਵੱਲੋਂ ਦਿੱਤੀ ਜਾ ਰਹੀ ਹਮਾਇਤ ਦੀ ਨਿਖੇਧੀ ਕਰਦਿਆਂ ਉਨ੍ਹਾਂ ’ਤੇ ਮੁਕੱਦਮਾ ਚਲਾਉਣ ਲਈ ਨੋਟਿਸ ਭੇਜੇ ਹਨ। ਜਥੇਬੰਦੀ ਨੇ ਕਿਹਾ ਕਿ ਇਹ ਨੋਟਿਸ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ, ਵਿਦੇਸ਼ ਮੰਤਰੀ ਮੇਲਾਨੀ ਜੌਲੀ, ਨੈਸ਼ਨਲ ਰੈਵੇਨਿਊ ਮੰਤਰੀ ਮੈਰੀ-ਕਾਲਡ ਬੀਬੋ ਅਤੇ ਨਿਆਂ ਮੰਤਰੀ ਆਰਿਫ਼ ਵੀਰਾਨੀ ਨੂੰ ਭੇਜੇ ਗਏ ਹਨ। ਜਥੇਬੰਦੀ ਨੇ ਇਕ ਬਿਆਨ ’ਚ ਕਿਹਾ ਕਿ ਉਹ ਆਗੂਆਂ ਖ਼ਿਲਾਫ਼ ਸਬੂਤ ਇਕੱਠੇ ਕਰਕੇ ਕੌਮਾਂਤਰੀ ਅਦਾਲਤ ਅਤੇ ਹੋਰ ਮੰਚਾਂ ’ਤੇ ਕੇਸ ਚਲਾਉਣ ਦੀ ਕੋਸ਼ਿਸ਼ ਕਰੇਗੀ।
Advertisement
Advertisement