ਐਨਡੀਏ ਪ੍ਰੀਖਿਆ ਵਿੱਚ ਅੱਵਲ ਨੌਜਵਾਨ ਦਾ ਸਨਮਾਨ
08:52 AM Nov 15, 2023 IST
ਕਾਹਨੂੰਵਾਨ: ਪਿੰਡ ਰੂੜਾ ਬੁੱਟਰ ਦੇ ਇੱਕ ਹੋਣਹਾਰ ਨੌਜਵਾਨ ਤਜਿੰਦਰਪਾਲ ਸਿੰਘ ਪੁੱਤਰ ਸਤਿਨਾਮ ਸਿੰਘ ਵੱਲੋਂ ਐਨਡੀਏ ਪ੍ਰੀਖਿਆ ਪਾਸ ਕੀਤੀ ਗਈ ਹੈ। ਪ੍ਰੀਖਿਆ ਪਾਸ ਕਰਨ ’ਤੇ ਤਜਿੰਦਰ ਸਿੰਘ ਦਾ ਲਾਇਨਜ਼ ਕਲੱਬ ਕਾਹਨੂੰਵਾਨ ਗੌਰਵ ਦੀ ਟੀਮ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਲਾਇਨਜ਼ ਕਲੱਬ ਦੇ ਮੈਂਬਰਾਂ ਨੇ ਕਿਹਾ ਕਿ ਨੌਜਵਾਨ ਨੇ ਪੂਰੇ ਭਾਰਤ ’ਚੋਂ ਐਨ.ਡੀ.ਏ. ਟੈਸਟ ’ਚੋਂ 70ਵਾਂ ਰੈਂਕ ਪ੍ਰਾਪਤ ਕਰ ਕੇ ਪਰਿਵਾਰ ਅਤੇ ਇਲਾਕੇ ਦਾ ਨਾਂ ਰੌਸ਼ਨ ਕੀਤਾ ਹੈ। ਜ਼ਿਕਰਯੋਗ ਹੈ ਕਿ ਤਜਿੰਦਰਪਾਲ ਸਿੰਘ ਪ੍ਰਸਿੱਧ ਕਵੀਸ਼ਰ ਅਜੀਤ ਸਿੰਘ ਦਰਦੀ ਦਾ ਪੋਤਰਾ ਹੈ। ਇਸ ਮੌਕੇ ਲਾਇਨਜ਼ ਕਲੱਬ ਦੇ ਸੀਨੀਅਰ ਆਗੂ ਹਰਦੇਵ ਸਿੰਘ ਸਠਿਆਲੀ, ਜਸਵਿੰਦਰ ਸਿੰਘ, ਬਲਜਿੰਦਰ ਸਿੰਘ ਸੈਣੀ ਤੇ ਲਖਵਿੰਦਰ ਸਿੰਘ ਆਦਿ ਹਾਜ਼ਰ ਸਨ। -ਪੱਤਰ ਪ੍ਰੇਰਕ
Advertisement
Advertisement