ਹਲਕਾ ਅਜਨਾਲਾ ਲਈ ਸਟੇਡੀਅਮ, ਪਾਰਕ ਤੇ ਕਾਲਜ ਮਨਜ਼ੂਰ: ਧਾਲੀਵਾਲ
05:33 AM Jun 13, 2025 IST
ਪੱਤਰ ਪ੍ਰੇਰਕ
ਅਜਨਾਲਾ, 12 ਜੂਨ
ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਐਲਾਨ ਕੀਤਾ ਕਿ ਹਲਕਾ ਅਜਨਾਲਾ ਦੇ ਸਰਹੱਦੀ ਖੇਤਰ ਦੇ ਪਿੰਡ ਬਿਕਰਾਊਰ ਵਿੱਚ ਸਰਕਾਰੀ ਕਾਲਜ ਮਨਜ਼ੂਰ ਕਰਵਾ ਲਿਆ ਗਿਆ ਹੈ। ਇਸ ਤੋਂ ਇਲਾਵਾ ਅਜਨਾਲਾ ਸ਼ਹਿਰ ’ਚ ਢਾਈ ਏਕੜ ’ਚ ਆਧੁਨਿਕ ਖੇਡ ਸਹੂਲਤਾਂ ਨਾਲ ਲੈਸ ਸਟੇਡੀਅਮ ਤੋਂ ਇਲਾਵਾ ਬਜ਼ੁਰਗਾਂ ਤੇ ਸ਼ਹਿਰੀਆਂ ਦੀ ਸਵੇਰ ਸ਼ਾਮ ਦੀ ਸੈਰ ਅਤੇ ਸ਼ਹਿਰ ਦੇ ਸੁੰਦਰੀਕਰਨ ਲਈ ਬਕਾਇਦਾ ਪਾਰਕ ਉਸਾਰਣ ਦਾ ਫੈਸਲਾ ਲੈ ਕੇ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਦੀ ਖੇਡ ਸਹੂਲਤ ਦੇ ਮੱਦੇਨਜ਼ਰ ’ਚ ਪਹਿਲੇ ਪੜਾਅ ’ਚ ਬਲਾਕ ਅਜਨਾਲਾ ਤੇ ਬਲਾਕ ਰਮਦਾਸ ਦੇ 12-12 ਪਿੰਡਾਂ , ਬਲਾਕ ਹਰਸ਼ਾ ਛੀਨਾ ਦੇ 16 ਪਿੰਡਾਂ ’ਚ ਖੇਡ ਸਟੇਡੀਅਮ ਬਣਾਉਣ ਲਈ ਅਮਲੀ ਰੂਪ ’ਚ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਇਸ ਮੌਕੇ ਉਨ੍ਹਾਂ ਸਾਬਕਾ ਕੌਂਸਲਰ ਇੰਦਰਪਾਲ ਸਿੰਘ ਸ਼ਾਹ ਦੇ ਗ੍ਰਹਿ ਵਿਖੇ ਪਾਰਟੀ ਦੇ ਸ਼ਹਿਰੀ ਆਗੂਆਂ, ਕੌਂਸਲਰਾਂ ਦੀ ਮੀਟਿੰਗ ਦੌਰਾਨ ਅਜਨਾਲਾ ਸ਼ਹਿਰ ’ਚ ਵਿਕਾਸ ਕਾਰਜਾਂ ਦਾ ਜਾਇਜ਼ਾ ਵੀ ਲਿਆ।
Advertisement
Advertisement