ਖ਼ੁਸ਼ਖ਼ਬਰੀ: ਆਸਟਰੇਲੀਆ ਮੁੜ ਖੋਲ੍ਹ ਰਿਹਾ ਹੈ ਵਿਦੇਸ਼ੀ ਵਿਦਿਆਰਥੀਆਂ ਲਈ ਆਪਣੇ ਦਰ
05:40 PM Aug 18, 2020 IST
Advertisement
ਮੈਲਬਰਨ, 18 ਅਗਸਤ
ਆਸਟਰੇਲੀਆਈ ਸਰਕਾਰ ਨੇ ਕਰੋਨਾ ਮਹਾਮਾਰੀ ਨਾਲ ਪ੍ਰਭਾਵਿਤ ਹੋਏ ਅਰਬਾਂ ਡਾਲਰ ਦੇ ਅੰਤਰਰਾਸ਼ਟਰੀ ਸਿੱਖਿਆ ਖੇਤਰ ਨੂੰ ਸੁਰਜੀਤ ਕਰਨ ਦੇ ਮੱਦੇਨਜ਼ਰ 300 ਵਿਦੇਸ਼ੀ ਵਿਦਿਆਰਥੀਆਂ ਦੇ ਪਹਿਲੇ ਜਥੇ ਨੂੰ ਦੱਖਣੀ ਆਸਟਰੇਲੀਆ ਆਉਣ ਦੀ ਆਗਿਆ ਦੇਣ ਦੀ ਤਿਆਰੀ ਕੀਤੀ ਹੈ। ਦੇਸ਼ ਦੇ ਵਪਾਰ ਅਤੇ ਸੈਰ-ਸਪਾਟਾ ਮੰਤਰੀ ਸਾਈਮਨ ਬਰਮਿੰਘਮ ਨੇ ਇਸ ਨਵੀਂ ਯੋਜਨਾ ਦਾ ਐਲਾਨ ਕੀਤਾ ਹੈ, ਜਿਸ ਤਹਿਤ ਦੱਖਣੀ ਪੂਰਬੀ ਏਸ਼ੀਆ ਦੇ ਤਿੰਨ ਸੌ ਵਿਦਿਆਰਥੀਆਂ ਨੂੰ ਅਗਲੇ ਮਹੀਨੇ ਐਡੀਲੇਡ ਵਿਚ ਆਉਣ ਤੇ ਆਪਣੀ ਪੜ੍ਹਾਈ ਪੂਰੀ ਕਰਨ ਦਾ ਮੌਕਾ ਦਿੱਤਾ ਜਾ ਰਿਹਾ ਹੈ। ਪੜ੍ਹਾਈ ਸ਼ੁਰੂ ਕਰਨ ਤੋਂ ਪਹਿਲਾਂ ਵਿਦਿਆਰਥੀਆਂ ਨੂੰ ਦੋ ਹਫਤਿਆਂ ਲਈ ਹੋਟਲਾਂ ਵਿੱਚ ਇਕਾਂਤਵਾਸ ਵਿੱਚ ਰਹਿਣਾ ਪਵੇਗਾ ਤੇ ਹੋਟਲ ਵਿੱਚ ਰਹਿਣ ਦਾ ਖਰਚਾ ਯੂਨੀਵਰਸਿਟੀਆਂ ਚੁੱਕਣਗੀਆਂ।
Advertisement
Advertisement