ਰਾਊਤ ਨੇ ਭਾਰਤ-ਪਾਕਿ ਸਹਿਮਤੀ ਦੇ ਸਮੇਂ ’ਤੇ ਚੁੱਕੇ ਸਵਾਲ
05:24 AM May 12, 2025 IST
ਮੁੰਬਈ, 11 ਮਈ
ਸ਼ਿਵ ਸੈਨਾ (ਯੂਬੀਟੀ) ਆਗੂ ਸੰਜੈ ਰਾਊਤ ਨੇ ਅੱਜ ਸਰਕਾਰ ਨੂੰ ਅਜਿਹੇ ਸਮੇਂ ਪਾਕਿਸਤਾਨ ਨਾਲ ਸਮਝੌਤੇ ’ਤੇ ਸਹਿਮਤੀ ਜਤਾਉਣ ਲਈ ਨਿਸ਼ਾਨੇ ’ਤੇ ਲਿਆ ਜਦੋਂ ਗੁਆਂਢੀ ਮੁਲਕ ਨੂੰ ਸਬਕ ਸਿਖਾਉਣ ਦਾ ਮੌਕਾ ਸੀ। ਉਨ੍ਹਾਂ ਇਸ ਮੁੱਦੇ ’ਤੇ ਸਰਬ ਪਾਰਟੀ ਮੀਟਿੰਗ ਦੀ ਮੰਗ ਕੀਤੀ। ਪੱਤਰਕਾਰਾਂ ਨਾਲ ਗੱਲ ਕਰਦਿਆਂ ਉਨ੍ਹਾਂ ਸਰਕਾਰ ’ਤੇ ਦੋਵਾਂ ਦੇਸ਼ਾਂ ਵਿਚਾਲੇ ਸਾਰੀਆਂ ਫੌਜੀ ਕਾਰਵਾਈਆਂ ਰੋਕਣ ਦਾ ਸਮਝੌਤਾ ਸਵੀਕਾਰ ਕਰਕੇ ਹਥਿਆਰਬੰਦ ਬਲਾਂ ਦਾ ਹੌਸਲਾ ਢਾਹੁਣ ਦਾ ਵੀ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਅਜਿਹਾ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀਆਂ ਹਦਾਇਤਾਂ ’ਤੇ ਕੀਤਾ ਗਿਆ ਹੈ। ਉਨ੍ਹਾਂ ਸਵਾਲ ਕੀਤਾ, ‘ਡੋਨਲਡ ਟਰੰਪ ਦਾ ਇਸ ਨਾਲ ਕੀ ਲੈਣਾ-ਦੇਣਾ ਹੈ?’ -ਪੀਟੀਆਈ
Advertisement
Advertisement