ਪੁਸਤਕ ‘ਟੋਪੀ ਦਾ ਘਰ’ ਲੋਕ ਅਰਪਣ
10:26 AM Sep 13, 2023 IST
ਮਾਨਸਾ: ਸਰਕਾਰੀ ਪ੍ਰਾਇਮਰੀ ਸਕੂਲ, ਮਾਨਸਾ ਕੈਂਚੀਆਂ ’ਚ ਤੇਜਿੰਦਰ ਕੌਰ ਦੀ ਅਨੁਵਾਦ ਬਾਲ ਕਹਾਣੀ ਸੰਗ੍ਰਹਿ ‘ਟੋਪੀ ਦਾ ਘਰ’ ਲੋਕ ਅਰਪਣ ਕਰਨ ਲਈ ਕੀਤੇ ਸਮਾਗਮ ਦੀ ਪ੍ਰਧਾਨਗੀ ਐਚਟੀ ਪਰਮਜੀਤ ਕੌਰ ਨੇ ਕੀਤੀ ਤੇ ਮੁੱਖ ਮਹਿਮਾਨ ਵਜੋਂ ਕਵੀ ਗੁਰਪ੍ਰੀਤ ਸ਼ਾਮਲ ਹੋਏ। ਸਕੂਲ ਦੇ ਵਿਦਿਆਰਥੀਆਂ ਨੇ ਕਿਤਾਬ ਲੋਕ ਅਰਪਣ ਕਰਦਿਆਂ ਕਿਹਾ ਕਿ ਇਸ ਕਿਤਾਬ ਵਿੱਚ ਸੌਖੀਆਂ ਤੇ ਵਧੀਆ ਕਹਾਣੀਆਂ ਹਨ। ਤੇਜਿੰਦਰ ਕੌਰ ਨੇ ਇਸ ਕਿਤਾਬ ਦੀਆਂ ਦੋ ਕਹਾਣੀਆਂ ‘ਹਨੇਰੀ ਵਾਲਾ ਦਿਨ’ ਅਤੇ ‘ਕਿਸ਼ਤੀ ਦੀ ਸੈਰ’ ਸੁਣਾਈਆਂ। ਉਨ੍ਹਾਂ ਦੱਸਿਆ ਕਿ ਇਸ ਕਿਤਾਬ ਵਿੱਚ ਅੰਗਰੇਜ਼ੀ ਦੀਆਂ ਤੀਹ ਕਹਾਣੀਆਂ ਸ਼ਾਮਲ ਕੀਤੀਆਂ ਗਈਆਂ ਹਨ। ਕਵੀ ਗੁਰਪ੍ਰੀਤ ਨੇ ਕਿਹਾ ਕਿ ‘ਟੋਪੀ ਦਾ ਘਰ’ ਇੱਕ ਖੂਬਸੂਰਤ ਅਤੇ ਬੱਚਿਆਂ ਦੇ ਹਾਣ ਦੀ ਕਿਤਾਬ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਲਈ ਅਜਿਹੀਆਂ ਹੀ ਚਿੱਤਰਾਂ ਨਾਲ ਸਜੀਆਂ ਕਿਤਾਬਾਂ ਦਾ ਪ੍ਰਕਾਸ਼ਿਤ ਹੋਣਾ ਜ਼ਰੂਰੀ ਹੈ। ਇਸ ਮੌਕੇ ਬਲਰਾਜ ਸਿੰਘ, ਰਾਜਵੀਰ ਕੌਰ, ਅਮਨਦੀਪ ਕੌਰ, ਜਸਵਿੰਦਰ ਕੌਰ ਅਤੇ ਵੀਰਪਾਲ ਸ਼ਰਮਾ ਵੀ ਮੌਜੂਦ ਸਨ। -ਪੱਤਰ ਪ੍ਰੇਰਕ
Advertisement
Advertisement