ਇਕੋ ਦਿਨ ਉੱਠੀਆਂ ਪਿਓ-ਪੁੱਤਰ ਦੀਆਂ ਅਰਥੀਆਂ
06:30 AM Mar 13, 2025 IST
ਲਹਿਰਾਗਾਗਾ (ਪੱਤਰ ਪ੍ਰੇਰਕ):
Advertisement
ਨੇੜਲੇ ਪਿੰਡ ਚੂੜਲ ਕਲਾਂ ਵਿਚ ਪਰਿਵਾਰ ’ਤੇ ਉਸ ਸਮੇਂ ਕਹਿਰ ਟੁੱਟ ਪਿਆ ਜਦੋਂ ਪਿਉ-ਪੁੱਤ ਦੀਆਂ ਚਿਖਾਵਾਂ ਨੂੰ ਇਕੋ ਵੇਲੇ ਅਗਨੀ ਦਿੱਤੀ ਗਈ। ਘਰ ਦਾ ਬਜ਼ੁਰਗ, ਜੋ ਕੈਂਸਰ ਤੋਂ ਪੀੜਤ ਸੀ, ਦੀ ਮੌਤ ਹੋ ਗਈ। ਇਸ ਦੌਰਾਨ ਘਰ ਅਫਸੋਸ ਕਰਨ ਲਈ ਆਉਣ ਵਾਲਿਆਂ ਲਈ ਬੈਠਣ ਦਾ ਪ੍ਰਬੰਧ ਕਰਨ ਮੌਕੇ ਕਰੰਟ ਲੱਗਣ ਨਾਲ ਬਜ਼ੁਰਗ ਦੇ ਪੁੁੱਤਰ ਦੀ ਮੌਤ ਹੋ ਗਈ। ਇਸ ਮਗਰੋਂ ਪਰਿਵਾਰ ਨੇ ਪਿਉ-ਪੁੱਤ ਦਾ ਇਕੱਠਿਆਂ ਸਸਕਾਰ ਕੀਤਾ। ਮ੍ਰਿਤਕ ਦੇ ਭਰਾ ਜਸਪਾਲ ਸਿੰਘ ਨੇ ਦੱਸਿਆ ਕਿ ਉਸ ਦੇ ਪਿਤਾ ਸੁਖਦੇਵ ਸਿੰਘ ਕੈਂਸਰ ਪੀੜਤ ਸੀ ਅਤੇ ਉਨ੍ਹਾਂ ਦੀ ਬੀਤੀ ਦੇਰ ਸ਼ਾਮ ਮੌਤ ਹੋ ਗਈ। ਉਸ ਦਾ ਭਰਾ ਮੇਜਰ ਸਿੰਘ, ਜੋ ਪੀਆਰਟੀਸੀ ਵਿੱਚ ਡਰਾਈਵਰ ਸੀ, ਪਰਿਵਾਰ ਨਾਲ ਦੁੱਖ ਸਾਂਝਾ ਕਰਨ ਆਏ ਲੋਕਾਂ ਦੇ ਬੈਠਣ ਲਈ ਪ੍ਰਬੰਧ ਕਰ ਰਿਹਾ ਸੀ। ਅਚਾਨਕ ਕਰੰਟ ਲੱਗਣ ਕਰ ਕੇ ਉਸ ਦੀ ਮੌਤ ਹੋ ਗਈ।
Advertisement
Advertisement