ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮਾਲਵੇ ਵਿਚ ਮੱਕੀ ਦੀ ਕਾਸ਼ਤ ਹੇਠ ਰਕਬਾ ਵਧਿਆ

10:37 PM Jun 29, 2023 IST

ਮਨੋਜ ਸ਼ਰਮਾ

Advertisement

ਬਠਿੰਡਾ, 23 ਜੂਨ

ਮਾਲਵਾ ਖੇਤਰ ਵਿਚ ਮੱਕੀ ਹੇਠ ਰਕਬੇ ਵਿੱਚ ਵੱਡਾ ਵਾਧਾ ਦੇਖਣ ਨੂੰ ਮਿਲਿਆ ਹੈ। ਇਸ ਵਾਰ ਜ਼ਿਲ੍ਹੇ ਅੰਦਰ 12 ਹਜ਼ਾਰ ਹੈਕਟੇਅਰ ਮੱਕੀ ਦੀ ਬੀਜਾਂਦ ਹੋਈ ਹੈ। ਮੱਕੀ ਦੀ ਫ਼ਸਲ ਪ੍ਰਤੀ ਕਿਸਾਨਾਂ ਦਾ ਕਹਿਣਾ ਹੈ ਕਿ ਪਸ਼ੂਆਂ ਲਈ ਅਚਾਰ ਤੇ ਫੈਕਟਰੀਆਂ ਨਾਲ ਹੋਏ ਸੌਦੇ ਕਾਰਨ ਮੱਕੀ ਨੂੰ ਤਰਜੀਹ ਦਿੱਤੀ ਹੈ। ਗੌਰਤਲਬ ਹੈ ਇਸ ਵਰ੍ਹੇ ਜ਼ਿਲ੍ਹੇ ਅੰਦਰ ਮੱਕੀ ਦੇ ਅਚਾਰ ਵਾਲੀਆਂ ਫੈਕਟਰੀਆਂ ਖੁੰਬ ਵਾਂਗ ਉੱਗੀਆਂ ਹਨ। ਬਠਿੰਡਾ ਦੀ ਗੱਲ ਕੀਤੀ ਜਾਵੇ ਤਾਂ ਆਚਾਰ ਫੈਕਟਰੀ ਵੱਲੋਂ ਅਚਾਰ ਡੱਬਾਬੰਦ ਭੋਜਨ ਗੱਠਾਂ ਵਿਚ ਪੈਕ ਕਰ ਕੇ 600 ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਵੇਚਿਆ ਜਾਂਦਾ ਹੈ। ਜੇਕਰ ਫੀਡ ਫੈਕਟਰੀਆਂ ਤੇ ਅਚਾਰ ਫੈਕਟਰੀਆਂ ਦੀ ਗੱਲ ਕੀਤੀ ਜਾਵੇ ਤਾਂ ਫੈਕਟਰੀਆਂ ਵਾਲੇ ਕਿਸਾਨਾਂ ਨਾਲ ਖੇਤ ਵਿਚ ਖੜ੍ਹੀ ਫ਼ਸਲ ਦਾ ਸੌਦਾ ਕਰਨ ਲੱਗੇ ਹਨ।

Advertisement

‘ਪੰਜਾਬੀ ਟ੍ਰਿਬਿਊਨ’ ਵੱਲੋਂ ਵੱਖ ਵੱਖ ਪਿੰਡਾਂ ਦੇ ਕਿਸਾਨਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਵਾਰ ਮੱਕੀ ਬੀਜਣ ਕਾਰਨ ਜਿੱਥੇ ਹਰੇ ਚਾਰੇ ਦੀ ਕੋਈ ਘਾਟ ਨਹੀਂ ਰਹੀ ਉੱਥੇ ਹੀ ਇਸ ਦੇ ਅਚਾਰ ਦੇ ਨਾਲ ਨਾਲ ਪਸ਼ੂਆਂ ਦੇ ਵਾਰੇ-ਨਿਆਰੇ ਹੋ ਗਏ ਹਨ। ਕੁੱਝ ਕਿਸਾਨਾਂ ਦਾ ਕਹਿਣਾ ਹੈ ਕਿ ਦਿਨੋਂ-ਦਿਨ ਤੂੜੀ ਦੇ ਰੇਟ ਵਧ ਰਹੇ ਹਨ ਅਤੇ ਮੱਕੀ ਦੀ ਡੇਅਰੀ ਫਾਰਮਾਂ ਅਤੇ ਫੀਡ ਫੈਕਟਰੀਆਂ ਵਿਚ ਵੱਡੀ ਮੰਗ ਹੈ ਜਿਸ ਕਾਰਨ ਉਨ੍ਹਾਂ ਵੱਲੋਂ ਮੱਕੀ ਨੂੰ ਤਰਜੀਹ ਦਿੱਤੀ ਹੈ। ਬਾਜ਼ਾਰ ਵਿਚ ਪਸ਼ੂਆਂ ਦਾ ‘ਡੱਬਾ ਬੰਦ ਚਾਰਾ’ ਭਾਵੇਂ ਪਸ਼ੂਆਂ ਦੀ ਸਿਹਤ ਲਈ ਕਿੰਨਾ ਠੀਕ ਇਹ ਕਿਸਾਨ ਜਾਣਦੇ ਹਨ ਪਰ ਜ਼ਿਲ੍ਹੇ ਅੰਦਰ ਮੱਕੀ ਦੀ ਫ਼ਸਲ ਦੀ ਬੰਪਰ ਪੈਦਾਵਾਰ ਹੈ। ਘੜੈਲੀ ਦੇ ਕਿਸਾਨ ਸੱਤਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਪਸ਼ੂ ਇਸ ਨਾਲ ਦੁੱਧ ਵੀ ਜ਼ਿਆਦਾ ਦਿੰਦੇ ਹਨ ਕਿਉਂਕਿ ਮੱਕੀ ਦਾ ਅਚਾਰ ਕਰਾਰਾ ਹੁੰਦਾ ਹੈ। ਮਹਿਮਾ ਸਰਕਾਰੀ ਦੇ ਕਿਸਾਨ ਸਾਹਿਬ ਸਿੰਘ ਰੋਮਾਣਾ ਨੇ ਕਿਹਾ ਕਿ ਨਵੀਂ ਪੀੜ੍ਹੀ ਖੇਤ ਤੋਂ ਚਾਰਾ ਵੱਢ ਕਿ ਲਿਆਉਣ ਤੋਂ ਕੰਨੀ ਕਤਰਾਉਣ ਲੱਗੀ ਹੈ ਤੇ ਇਸ ਲਈ ਆਚਾਰ ਪਾਉਣਾ ਮਜਬੂਰੀ ਹੈ।

ਬਠਿੰਡਾ ਖੇਤੀਬਾੜੀ ਵਿਭਾਗ ਦੇ ਮੁਖੀ ਡਾ. ਦਿਲਬਾਗ ਸਿੰਘ ਅਤੇ ਡਾ. ਸੁਖਬੀਰ ਸਿੰਘ ਸੋਢੀ ਨੇ ਦੱਸਿਆ ਕਿ ਬਠਿੰਡਾ ਤੇ ਮਾਨਸਾ ਵਿਚ 20 ਹਜ਼ਾਰ ਹੈਕਟੇਅਰ ਰਕਬੇ ਵਿਚ ਵਾਧਾ ਹੋਇਆ ਹੈ ਜਿਸ ਨੂੰ ਬਸੰਤ ਰੁੱਤ ਦੀ ਮੱਕੀ ਕਿਹਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਹਰੇ ਚਾਰੇ ਲਈ ਨਵੀਂ ਮੱਕੀ ਦੀ ਬੀਜਾਂਦ ਅਗਲੇ ਮਹੀਨੇ ਸਾਉਣੀ ਵਿਚ ਹੋਵੇਗੀ।

ਮੱਕੀ ਦਾ ਅਚਾਰ ਪਸ਼ੂਆਂ ਲਈ ਲਾਹੇਵੰਦ: ਡਿਪਟੀ ਡਾਇਰੈਕਟਰ

ਪਸ਼ੁ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ. ਰਾਜਦੀਪ ਸਿੰਘ ਦਾ ਕਹਿਣਾ ਹੈ ਕਿ ਮੱਕੀ ਦਾ ਅਚਾਰ ਪਸ਼ੂਆਂ ਲਈ ਲਾਹੇਵੰਦ ਹੈ। ਉਨ੍ਹਾਂ ਕਿਹਾ ਕਿ ਇਹ ਦੁਧਾਰੂ ਪਸ਼ੂਆਂ ਵਿਚ ਨਿਊਟ੍ਰੀਸ਼ਨ ਪੂਰੇ ਕਰਦਾ ਹੈ। ਇਸ ਨਾਲ ਪਸ਼ੂ ਸਮੇਂ ਸਿਰ ਗਰਭ ਧਾਰਨ ਕਰਦਾ ਹੈ ਅਤੇ ਦੁੱਧ ਵੀ ਚੰਗਾ ਦਿੰਦਾ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਫੰਗਸ ਵਾਲੇ ਅਚਾਰ ਤੋਂ ਪ੍ਰਹੇਜ਼ ਕੀਤਾ ਜਾਵੇ।

Advertisement
Tags :
ਕਾਸ਼ਤਮੱਕੀਮਾਲਵੇਰਕਬਾਵਧਿਆ: