ਦਸੂਹਾ ਵਿੱਚ ਧਮਾਕਿਆਂ ਦੀ ਆਵਾਜ਼ ਨਾਲ ਦਹਿਸ਼ਤ
ਭਗਵਾਨ ਦਾਸ ਸੰਦਲ
ਦਸੂਹਾ, 12 ਮਈ
ਇੱਥੇ ਰਾਤ ਕਰੀਬ ਸਾਢੇ ਅੱਠ ਵਜੇ ਤਿੰਨ ਤੋਂ ਚਾਰ ਧਮਾਕਿਆਂ ਦੀ ਆਵਾਜ਼ ਸੁਣੀ ਗਈ ਜਿਸ ਕਾਰਨ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਅਚਾਨਕ ਹੋਏ ਧਮਾਕਿਆਂ ਕਾਰਨ ਲੋਕ ਆਪਣੇ ਘਰਾਂ ਦੀਆਂ ਬੱਤੀਆਂ ਬੰਦ ਕਰ ਬਲੈਕਆਊਟ ਦੀ ਸਥਿਤੀ ਬਣਾਉਣ ’ਤੇ ਮਜਬੂਰ ਹੋ ਗਏ। ਸਮੇਂ ਦੀ ਗੰਭੀਰਤਾ ਨੂੰ ਦੇਖਦਿਆਂ ਪ੍ਰਸ਼ਾਸਨ ਵਲੋਂ ਤੁਰੰਤ ਸਾਇਰਨ ਵਜਾਇਆ ਗਿਆ ਅਤੇ ਬਲੈਕਆਊਟ ਦੀ ਘੋਸ਼ਣਾ ਕਰ ਦਿੱਤੀ ਗਈ।
ਮਿਲੀ ਜਾਣਕਾਰੀ ਮੁਤਾਬਕ ਘਟਨਾ ਵੇਲੇ ਲੋਕ ਆਪਣੇ ਘਰਾਂ ਵਿੱਚ ਟੀਵੀ ਰਾਹੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਰਾਸ਼ਟਰ ਨੁੰ ਸੰਬੋਧਨ ਸੁਣ ਰਹੇ ਸਨ। ਧਮਾਕਿਆਂ ਦੀ ਗੂੰਜ ਨਾਲ ਲੋਕ ਸਹਿਮ ਗਏ ਅਤੇ ਕਈਆਂ ਨੇ ਆਪਣੇ ਪਰਿਵਾਰ ਸਮੇਤ ਸੁਰੱਖਿਅਤ ਥਾਵਾਂ ਦੀ ਤਲਾਸ਼ ਕੀਤੀ। ਸੂਤਰਾਂ ਦੇ ਅਨੁਸਾਰ ਇਹ ਆਵਾਜ਼ ਪਾਕਿਸਤਾਨ ਵੱਲੋਂ ਹੋਈ ਜੰਗਬੰਦੀ ਦੀ ਉਲੰਘਣਾ ਹੋ ਸਕਦੀ ਹੈ। ਸੁਰੱਖਿਆ ਏਜੰਸੀਆਂ ਇਸ ਮਾਮਲੇ ਦੀ ਜਾਂਚ ਕਰ ਰਹੀਆਂ ਹਨ ਤੇ ਫੌਜੀ ਸਰਗਰਮੀਆਂ ਵਿੱਚ ਤੇਜ਼ੀ ਆਈ ਹੈ। ਲੋਕਾਂ ਨੂੰ ਚੌਕ ਰਹਿਣ ਅਤੇ ਅਧਿਕਾਰਤ ਜਾਣਕਾਰੀ ਦੀ ਹੀ ਪਾਲਣਾ ਕਰਨ ਦੀ ਅਪੀਲ ਕੀਤੀ ਗਈ ਹੈ।