ਅਧਿਆਪਕ ਨੇ ਅਟਲ ਸੇਤੂ ਤੋਂ ਛਾਲ ਮਾਰ ਕੇ ਖ਼ੁਦਕੁਸ਼ੀ ਕੀਤੀ
07:15 AM Feb 17, 2025 IST
ਮੁੰਬਈ, 16 ਫਰਵਰੀ
ਦੱਖਣੀ ਮੁੰਬਈ ਅਤੇ ਨਵੇਂ ਮੁੰਬਈ ਵਿਚਕਾਰ ਪੈਂਦੇ ਦੇਸ਼ ਦੇ ਸਭ ਤੋਂ ਲੰਬੇ ਸਮੁੰਦਰੀ ਪੁਲ ਅਟਲ ਸੇਤੂ ਤੋਂ ਛਾਲ ਮਾਰ ਕੇ ਇੱਕ 50 ਸਾਲਾ ਅਧਿਆਪਕ ਨੇ ਖ਼ੁਦਕੁਸ਼ੀ ਕਰ ਲਈ। ਮਹਾਰਾਸ਼ਟਰ ਦੇ ਰਾਏਗੜ੍ਹ ਜ਼ਿਲ੍ਹੇ ਦੇ ਅਲੀਬਾਗ ਦੇ ਰਹਿਣ ਵਾਲੇ ਇਸ ਵਿਅਕਤੀ ਨੇ ਸ਼ੁੱਕਰਵਾਰ ਸਵੇਰੇ ਖ਼ੁਦਕੁਸ਼ੀ ਕੀਤੀ। ਪਰਿਵਾਰ ਨੇ ਪੁਲੀਸ ਨੂੰ ਦੱਸਿਆ ਕਿ ਵਿਅਕਤੀ ਨੇ ਕੁੱਝ ਕਰਜ਼ਾ ਚੁਕਾਉਣ ਲਈ ਇੱਕ ਲੋਨ ਐਪ ਤੋਂ ਕੁੱਝ ਪੈਸੇ ਉਧਾਰੇ ਲਏ ਸਨ ਅਤੇ 12,000 ਰੁਪਏ ਦਾ ਬਕਾਇਆ ਭਰਨ ਲਈ ਸੰਘਰਸ਼ ਕਰ ਰਿਹਾ ਸੀ। ਜਦੋਂ ਉਹ ਰਕਮ ਦਾ ਭੁਗਤਾਨ ਨਹੀਂ ਕਰ ਸਕਿਆ ਤਾਂ ਲੋਨ ਕੰਪਨੀ ਦੇ ਏਜੰਟ ਪਿਛਲੇ ਹਫ਼ਤੇ ਤੋਂ ਫੋਨ ਕਰਕੇ ਉਸ ਨੂੰ ਸ਼ਰਮਿੰਦਾ ਕਰਨ ਦੀ ਧਮਕੀ ਦੇ ਰਹੇ ਸਨ। -ਪੀਟੀਆਈ
Advertisement
Advertisement