ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

Sunita Williams Return On Earth: ਸੁਨੀਤਾ ਵਿਲੀਅਮਸ ਤੇ ਬੁਚ ਵਿਲਮੋਰ ਦੀ ਧਰਤੀ ’ਤੇ ਵਾਪਸੀ ਲਈ ਪੁੱਠੀ ਗਿਣਤੀ ਸ਼ੁਰੂ

12:56 PM Mar 18, 2025 IST
ਨਾਸਾ ਪੁਲਾੜ ਯਾਤਰੀ ਸੁਨੀਤਾ ਵਿਲੀਅਮਸ ਤੇ ਬੁਚ ਵਿਲਮੋਰ ਦੀ ਫਾਈਲ ਫੋਟੋ।

ਕੇਪ ਕੈਨਵੇਰਲ, 18 ਮਾਰਚ
Sunita Williams Return On Earth: ਪਿਛਲੇ 9 ਮਹੀਨਿਆਂ ਤੋਂ ਕੌਮਾਂਤਰੀ ਪੁਲਾੜ ਸਟੇਸ਼ਨ ਵਿਚ ਫਸੇ ਨਾਸਾ ਦੇ ਦੋ ਪੁਲਾੜ ਯਾਤਰੀਆਂ ਭਾਰਤੀ ਮੂਲ ਦੀ ਸੁਨੀਤਾ ਵਿਲੀਅਮਸ (Sunita Williams) ਤੇ ਬੁੱਚ ਵਿਲਮੋਰ(Butch Wilmore) ਦੀ ਧਰਤੀ ’ਤੇ ਵਾਪਸੀ ਨੂੰ ਲੈ ਕੇ ਪੁੱਠੀ ਗਿਣਤੀ ਸ਼ੁਰੂ ਹੋ ਗਈ ਹੈ। ਦੋਵਾਂ ਪੁਲਾੜ ਯਾਤਰੀਆਂ ਨੂੰ ਲੈ ਕੇ ਸਪੇਸਐਕਸ ਦਾ ਕੈਪਸੂਲ ਧਰਤੀ ਲਈ ਰਵਾਨਾ ਹੋ ਗਿਆ ਹੈ। ਵਿਲਮੋਰ ਤੇ ਵਿਲੀਅਮਸ ਨੇ ‘ਸਪੇਸਐਕਸ’ ਵਿਚ ਸਵਾਰ ਹੋ ਕੇ ਕੌਮਾਂਤਰੀ ਪੁਲਾੜ ਸਟੇਸ਼ਨ ਨੂੰ ਅਲਵਿਦਾ ਆਖ ਦਿੱਤੀ ਹੈ। ਸਪੇਸਐਕਸ ਦਾ ਇਹ ਕੈਪਸੂਲ ਭਾਰਤੀ ਸਮੇਂ ਅਨੁਸਾਰ ਸਵੇਰੇ 10:35 ਵਜੇ ਕੌਮਾਂਤਰੀ ਪੁਲਾੜ ਸਟੇਸ਼ਨ ਤੋਂ ਨਿਕਲਿਆ ਹੈ ਤੇ ਇਸ ਦੇ ਭਲਕੇ (ਬੁੱਧਵਾਰ ਨੂੰ ਵੱਡੇ ਤੜਕੇ) 3:27 ਵਜੇ ਫਲੋਰੀਡਾ ਦੇ ਸਾਹਿਲ ’ਤੇ ਸਮੁੰਦਰ ਵਿਚ ਉਤਰਨ ਦੀ ਉਮੀਦ ਹੈ।

Advertisement

ਸਪੇਸਐਕਸ ਦਾ ਕੈਪਸੂਲ ਪੁਲਾੜ ਯਾਤਰੀਆਂ ਨੂੰ ਲੈ ਕੇ ਧਰਤੀ ਲਈ ਰਵਾਨਾ ਹੁੰਦਾ ਹੋਇਆ। ਫੋਟੋ: ਰਾਇਟਰਜ਼

ਕੈਪਸੂਲ ਤੜਕੇ ਹੀ Undock (ਪੁਲਾੜ ਸਟੇਸ਼ਨ ਤੋਂ ਵੱਖ) ਹੋ ਗਿਆ ਤੇ ਜੇ ਮੌਸਮ ਅਨੁਕੂਲ ਰਹਿੰਦਾ ਹੈ ਤਾਂ ਉਨ੍ਹਾਂ ਦੇ ਸ਼ਾਮ ਤੱਕ ਫਲੋਰੀਡਾ ਦੇ ਸਾਹਿਲ ਉੱਤੇ ਉਤਰਨ ਦੀ ਸੰਭਾਵਨਾ ਹੈ। ਵਿਲਮੋਰ ਤੇ ਵਿਲੀਅਮਸ ਬੋਇੰਦ ਦੇ ਨਵੇਂ ਸਟਾਰਲਾਈਨਰ ਕੈਪਸੂਲ ਜ਼ਰੀਏ 5 ਜੂਨ ਨੂੰ ਕੇਪ ਕੈਨਵੇਰਲ ਤੋਂ ਰਵਾਨਾ ਹੋਏ ਸੀ। ਦੋਵੇਂ ਇਕ ਹਫ਼ਤੇ ਲਈ ਗਏ ਸੀ, ਪਰ ਪੁਲਾੜ ਵਾਹਨ ਵਿਚ ਹੀਲੀਅਮ ਦੇ ਰਿਸਾਅ ਤੇ ਰਫ਼ਤਾਰ ਦੀ ਕਮੀ ਕਰਕੇ ਉਹ ਪਿਛਲੇ ਨੌਂ ਮਹੀਨਿਆਂ ਤੋਂ ਪੁਲਾੜ ਸਟੇਸ਼ਨ ਵਿਚ ਫਸੇ ਹੋਏ ਸੀ। ਐਤਵਾਰ ਨੂੰ ਵਿਲਮੋਰ ਤੇ ਵਿਲੀਅਮਸ ਦੀ ਥਾਂ ਹੋਰਨਾਂ ਪੁਲਾੜ ਯਾਤਰੀਆਂ ਦੀ ਤਾਇਨਾਤੀ ਲਈ ‘ਸਪੇਸਐਕਸ’ ਦਾ ਕੈਪਸੂਲ ਕੌਮਾਂਤਰੀ ਪੁਲਾੜ ਸਟੇਸ਼ਨ ਪੁੱਜਿਆ ਸੀ।

 

Advertisement

ਅਮਰੀਕੀ ਪੁਲਾੜ ਏਜੰਸੀ ਦੇ ਕੈਨੇਡੀ ਪੁਲਾੜ ਕੇਂਦਰ ਤੋਂ ਰਵਾਨਾ ਹੋਏ ਪੁਲਾੜ ਯਾਤਰੀਆਂ ਦੇ ਨਵੇਂ ਦਲ ਵਿਚ ਨਾਸਾ ਤੋਂ ਐਨੀ ਮੈਕਲੇਨ ਤੇ ਨਿਕੋਲ ਏਅਰਸ ਸ਼ਾਮਲ ਹਨ। ਉਹ ਦੋਵੇਂ ਪਾਇਲਟ ਹਨ। ਇਨ੍ਹਾਂ ਤੋਂ ਇਲਾਵਾ ਜਾਪਾਨ ਦੇ ਤਾਕੁਯਾ ਓਨਿਸ਼ੀ ਤੇ ਰੂਸ ਦੇ ਕਿਰਿਲ ਪੈਸਕੋਵ ਵੀ ਉਨ੍ਹਾਂ ਨਾਲ ਗਏ ਸਨ ਤੇ ਇਹ ਦੋਵੇਂ ਏਅਰਲਾਈਨ ਕੰਪਨੀਆਂ ਦੇ ਸਾਬਕਾ ਪਾਇਲਟ ਹਨ।

 

ਵਿਲਮੋਰ ਨੇ ਐਤਵਾਰ ਨੂੰ ਪੁਲਾੜ ਸਟੇਸ਼ਨ ਦਾ ਹੈਚ ਖੋਲ੍ਹਿਆ, ਜਿਸ ਮਗਰੋਂ ਇਕ ਇਕ ਕਰਕੇ ਚਾਰੋਂ ਨਵੇਂ ਯਾਤਰੀ ਅੰਦਰ ਆਏ। ਪੁਲਾੜ ਵਿਚ ਪਹਿਲਾਂ ਤੋਂ ਮੌਜੂਦ ਪੁਲਾੜ ਯਾਤਰੀਆਂ ਨੇ ਆਪਣੇ ਨਵੇਂ ਸਾਥੀਆਂ ਦਾ ਸਵਾਗਤ ਕੀਤਾ।

Advertisement
Tags :
Sunita Williams Return On Earth