ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਫਾਇਨਾਂਸਰ ਦੀਆਂ ਧਮਕੀਆਂ ਤੋਂ ਤੰਗ ਕਾਰੋਬਾਰੀ ਵੱਲੋਂ ਖੁਦਕੁਸ਼ੀ

06:54 AM Sep 22, 2023 IST
ਗੌਰਵ ਬਜਾਜ ਦੀ ਫਾਈਲ ਫੋਟੋ।

ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 21 ਸਤੰਬਰ
ਫਾਈਨਾਂਸਰ ਵੱਲੋਂ ਪੈਸੇ ਲੈਣ ਦੇ ਦਬਾਅ ਤੋਂ ਤੰਗ ਆ ਕੇ ਸ਼ਹਿਰ ਦੇ ਪੁਰਾਣੇ ਇਲਾਕੇ ’ਚ ਰਹਿਣ ਵਾਲੇ ਕੋਸਮੈਟਿਕ ਕਾਰੋਬਾਰੀ ਗੌਰਵ ਬਜਾਜ ਨੇ ਬੁੱਧਵਾਰ ਦੇਰ ਰਾਤ ਆਪਣੇ ਘਰ ਦੇ ਬਾਥਰੂਮ ’ਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਘਟਨਾ ਦਾ ਪਤਾ ਉਸ ਸਮੇਂ ਲੱਗਾ ਜਦੋਂ ਉਹ ਕਾਫੀ ਦੇਰ ਤੱਕ ਬਾਥਰੂਮ ਤੋਂ ਬਾਹਰ ਨਹੀਂ ਆਇਆ ਅਤੇ ਉਸ ਦੇ ਪਰਿਵਾਰ ਵਾਲੇ ਉਸ ਨੂੰ ਦੇਖਣ ਗਏ ਤਾਂ ਅੰਦਰ ਉਸ ਦੀ ਲਾਸ਼ ਲਟਕਦੀ ਮਿਲੀ। ਉਨ੍ਹਾਂ ਦਾ ਰੌਲਾ ਸੁਣ ਕੇ ਆਸ-ਪਾਸ ਦੇ ਲੋਕ ਇਕੱਠੇ ਹੋ ਗਏ। ਲੋਕਾਂ ਨੇ ਕਿਸੇ ਤਰ੍ਹਾਂ ਬਾਥਰੂਮ ਦਾ ਗੇਟ ਤੋੜ ਕੇ ਗੌਰਵ ਦੀ ਲਾਸ਼ ਨੂੰ ਅੰਦਰੋਂ ਕੱਢਿਆ। ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ। ਸੂਚਨਾ ਮਿਲਣ ਤੋਂ ਬਾਅਦ ਥਾਣਾ ਡਵੀਜ਼ਨ ਨੰਬਰ 3 ਦੀ ਪੁਲੀਸ ਮੌਕੇ ’ਤੇ ਪੁੱਜ ਗਈ। ਪੁਲੀਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ। ਇਸ ਮਾਮਲੇ ’ਚ ਗੌਰਵ ਦੇ ਪਰਿਵਾਰ ਦੀ ਸ਼ਿਕਾਇਤ ’ਤੇ ਪੁਲੀਸ ਨੇ ਫਾਈਨਾਂਸਰ ਵਿਸ਼ਾਲ ਅਰੋੜਾ, ਸੰਨੀ ਅਰੋੜਾ, ਮੌਂਟੀ ਅਤੇ ਮਨੀ ਅਰੋੜਾ ਖਿਲਾਫ ਖੁਦਕੁਸ਼ੀ ਲਈ ਮਜਬੂਰ ਕਰਨ ਲਈ ਕੇਸ ਦਰਜ ਕਰ ਲਿਆ ਹੈ। ਪੁਲੀਸ ਨੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਗੌਰਵ ਬਜਾਜ ਦੇ ਭਰਾ ਮਿਕੀ ਨੇ ਦੱਸਿਆ ਕਿ ਉਹ ਕੋਸਮੈਟਿਕ ਦਾ ਕਾਰੋਬਾਰ ਕਰਦਾ ਸੀ। ਉਹ ਪਿਛਲੇ ਦੋ ਦਿਨਾਂ ਤੋਂ ਬਹੁਤ ਪਰੇਸ਼ਾਨ ਸੀ ਅਤੇ ਕਿਸੇ ਨਾਲ ਗੱਲ ਵੀ ਨਹੀਂ ਕਰ ਰਿਹਾ ਸੀ। ਉਸ ਦਾ ਆਪਣੇ ਫਾਈਨਾਂਸਰ ਵਿਸ਼ਾਲ ਅਰੋੜਾ ਅਤੇ ਉਸ ਦੇ ਕੁਝ ਸਾਥੀਆਂ ਨਾਲ ਪੈਸਿਆਂ ਦਾ ਲੈਣ-ਦੇਣ ਸੀ। ਜਿਸ ਕਾਰਨ ਵਿਸ਼ਾਲ ਅਤੇ ਉਸ ਦੇ ਸਾਥੀ ਉਸ ’ਤੇ ਪੈਸੇ ਦੇਣ ਲਈ ਲਗਾਤਾਰ ਦਬਾਅ ਬਣਾ ਰਹੇ ਸਨ। ਮਿੱਕੀ ਨੇ ਦੱਸਿਆ ਕਿ ਮਨੀ ਅਰੋੜਾ ਤੋਂ ਵਿਸ਼ਾਲ ਨੇ ਪੈਸੇ ਦਿਵਾਏ ਸਨ। 25 ਤੋਂ 30 ਲੱਖ ਰੁਪਏ ਦਾ ਲੈਣ-ਦੇਣ ਹੋਇਆ ਸੀ ਅਤੇ ਉਸ ਨੇ ਮਕਾਨ ਦੀ ਰਜਿਸਟਰੀ ਵੀ ਗਿਰਵੀ ਰੱਖੀ ਹੋਈ ਸੀ। ਵਿਸ਼ਾਲ ਤੋਂ ਕੁਝ ਪੈਸੇ ਵੀ ਲੈਣੇ ਸਨ ਪਰ ਵਿਸ਼ਾਲ ਨੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ। ਜਿਸ ਕਾਰਨ ਗੌਰਵ ਹੋਰ ਪ੍ਰੇਸ਼ਾਨ ਸੀ। ਥਾਣਾ ਡਵੀਜ਼ਨ 3 ਦੇ ਐਸਐਚਓ ਸਬ ਇੰਸਪੈਕਟਰ ਕੁਲਦੀਪ ਸਿੰਘ ਨੇ ਦੱਸਿਆ ਕਿ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।

Advertisement

Advertisement