Stock Market: ਸ਼ੇਅਰ ਮਾਰਕੀਟ ਵਿਚ ਤੇਜ਼ੀ ਜਾਰੀ, 300 ਤੋਂ ਜ਼ਿਆਦਾ ਅੰਕਾ ਦੇ ਵਾਧੇ ਨਾਲ ਖੁੱਲ੍ਹਿਆ ਸੈਂਸੈਕਸ
ਮੁੰਬਈ, 25 ਮਾਰਚ
ਭਾਰਤੀ ਸਟਾਕ ਮਾਰਕੀਟ ਵਿਚ ਮੰਗਲਵਾਰ ਨੂੰ ਲਗਾਤਾਰ ਸੱਤਵੇਂ ਸੈਸ਼ਨ ਲਈ ਤੇਜ਼ੀ ਜਾਰੀ ਹੈ। ਨਿਫਟੀ 50 ਇੰਡੈਕਸ 93.15 ਅੰਕ ਜਾਂ 0.39 ਪ੍ਰਤੀਸ਼ਤ ਦੇ ਵਾਧੇ ਨਾਲ 23,751.50 ’ਤੇ ਖੁੱਲ੍ਹਿਆ, ਜਦੋਂ ਕਿ ਬੀਐੱਸਈ ਸੈਂਸੈਕਸ 311.90 ਅੰਕ ਜਾਂ 0.40 ਪ੍ਰਤੀਸ਼ਤ ਦੇ ਵਾਧੇ ਨਾਲ 78,296.28 ’ਤੇ ਖੁੱਲ੍ਹਿਆ। ਮਾਹਿਰਾਂ ਨੇ ਕਿਹਾ ਕਿ ਵਿਦੇਸ਼ੀ ਨਿਵੇਸ਼ਕਾਂ ਵੱਲੋਂ ਖਰੀਦਦਾਰੀ ਕਾਰਨ ਬਾਜ਼ਾਰ ਵਿੱਚ ਸੁਧਾਰ ਹੋ ਰਿਹਾ ਹੈ। ਹਾਲਾਂਕਿ, ਚੁਣੌਤੀਆਂ ਅਜੇ ਵੀ ਕਾਇਮ ਹਨ ਕਿਉਂਕਿ ਟਰੰਪ 2 ਅਪ੍ਰੈਲ ਨੂੰ ਨਵੇਂ ਵਪਾਰ ਟੈਰਿਫਾਂ ਦਾ ਐਲਾਨ ਕਰਨ ਲਈ ਤਿਆਰ ਹਨ।
ਨਿਫਟੀ 50 ਦੇ ਸ਼ੁਰੂਆਤੀ ਸੈਸ਼ਨ ਵਿਚ ਸਭ ਤੋਂ ਵੱਧ ਲਾਭ ਪ੍ਰਾਪਤ ਕਰਨ ਵਾਲਿਆਂ ਵਿੱਚ ਅਲਟਰਾਟੈੱਕ ਸੀਮੈਂਟ, ਐੱਚਸੀਐਲ ਟੈੱਕ, ਟੀਸੀਐੱਸ, ਇਨਫੋਸਿਸ ਅਤੇ ਵਿਪਰੋ ਸ਼ਾਮਲ ਹਨ, ਜਦੋਂ ਕਿ ਸਭ ਤੋਂ ਵੱਧ ਨੁਕਸਾਨ ਕਰਨ ਵਾਲਿਆਂ ਵਿੱਚ ਡਾ. ਰੈਡੀਜ਼, ਬ੍ਰਿਟਾਨੀਆ, ਇੰਡਸਇੰਡ ਬੈਂਕ ਅਤੇ ਅਪੋਲੋ ਹਸਪਤਾਲ ਸ਼ਾਮਲ ਹਨ।
ਉਧਰ ਸ਼ੁਰੂਆਤੀ ਕਾਰੋਬਾਰ ਵਿਚ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ 23 ਪੈਸੇ ਡਿੱਗ ਕੇ 85.84 ’ਤੇ ਆ ਗਿਆ। -ਏਐੱਨਆਈ/ਪੀਟੀਆਈ