MPs demand government intervention to curb high airfares: ਮਹਿੰਗੇ ਹਵਾਈ ਸਫਰ ਖ਼ਿਲਾਫ਼ ਡਟੇ ਸੰਸਦ ਮੈਂਬਰ
08:06 PM Mar 28, 2025 IST
ਨਵੀਂ ਦਿੱਲੀ, 28 ਮਾਰਚ
ਲੋਕ ਸਭਾ ਦੇ ਮੈਂਬਰਾਂ ਨੇ ਅੱਜ ਪਾਰਟੀ ਲੀਹ ਤੋਂ ਹਟ ਕੇ ਸਰਕਾਰ ਨੂੰ ਉੱਚੀਆਂ ਹਵਾਈ ਦਰਾਂ ਤੇ ਹਵਾਈ ਕਿਰਾਏ ਘਟਾਉਣ ਵਿੱਚ ਦਖਲ ਦੇਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਆਪਣੀਆਂ ਚਿੰਤਾਵਾਂ ਜ਼ਾਹਰ ਕਰਦਿਆਂ ਇਨ੍ਹਾਂ ਕਿਰਾਇਆਂ ਨੂੰ ਨਿਯਮਤ ਕਰਨ ਲਈ ਕਿਹਾ ਹੈ। ਭਾਜਪਾ ਦੇ ਸੰਸਦ ਮੈਂਬਰ ਰਾਜੀਵ ਪ੍ਰਤਾਪ ਰੂਡੀ ਨੇ ਦੱਸਿਆ ਕਿ ਏਅਰਲਾਈਨਾਂ ਸੰਚਾਲਨ ਖਰਚੇ ਯਾਤਰੀਆਂ ’ਤੇ ਪਾ ਦਿੰਦੀਆਂ ਹਨ। ਜੇਕਰ ਕੋਈ ਉਡਾਣ ਹੋਰ ਥਾਂ ਤਬਦੀਲ ਕਰ ਦਿੱਤੀ ਜਾਂਦੀ ਹੈ ਤਾਂ ਇਸ ਦੇ ਖਰਚੇ ਵੀ ਯਾਤਰੀ ’ਤੇ ਪਾਏ ਜਾਂਦੇ ਹਨ। ਹਵਾ ਵਿੱਚ ਬਿਤਾਇਆ ਹਰ ਮਿੰਟ ਏਅਰਲਾਈਨ ਲਈ ਇੱਕ ਲਾਗਤ ਹੈ ਅਤੇ ਇਹ ਲਾਗਤ ਦੂਜੇ ਯਾਤਰੀਆਂ ਦੀਆਂ ਟਿਕਟਾਂ ਵਿੱਚ ਤਬਦੀਲ ਹੋ ਜਾਂਦੀ ਹੈ।
Advertisement
Advertisement