Stock Market: ਪਿਛਲੇ ਦਿਨ ਦੀ ਵੱਡੀ ਗਿਰਾਵਟ ਤੋਂ ਬਾਅਦ ਸੈਂਸੈਕਸ ’ਚ ਮੁੜ ਉਛਾਲ
ਮੁੰਬਈ, 2 ਅਪਰੈਲ
ਬੀਤੇ ਦਿਨ ਤੇਜ਼ੀ ਨਾਲ ਆਈ ਗਿਰਾਵਟ ਤੋਂ ਬਾਅਦ ਬੁੱਧਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿਚ ਸ਼ੇਅਰ ਮਾਰਕੀਟ ਬੈਂਚਮਾਰਕ ਸੂਚਕ ਵਿਚ ਮੁੜ ਉਛਾਲ ਆਇਆ। 30 ਸ਼ੇਅਰਾਂ ਵਾਲਾ BSE ਸੈਂਸੈਕਸ ਸ਼ੁਰੂਆਤੀ ਕਾਰੋਬਾਰ ਵਿਚ 256.82 ਅੰਕਾਂ ਦੀ ਤੇਜ਼ੀ ਨਾਲ 76,281.33 ’ਤੇ ਪਹੁੰਚ ਗਿਆ। NSE ਨਿਫਟੀ 84.9 ਅੰਕਾਂ ਦੀ ਤੇਜ਼ੀ ਨਾਲ 23,250.60 ’ਤੇ ਪਹੁੰਚ ਗਿਆ।
ਅੱਜ ਸੈਂਸੈਕਸ ਪੈਕ ਵਿੱਚੋਂ ਟੈੱਕ ਮਹਿੰਦਰਾ, ਇਨਫੋਸਿਸ, HDFC ਬੈਂਕ, ਮਾਰੂਤੀ, ICICI ਬੈਂਕ, ਭਾਰਤੀ ਏਅਰਟੈੱਲ, ਜ਼ੋਮੈਟੋ ਅਤੇ ਅਡਾਨੀ ਪੋਰਟਸ ਲਾਭ ਲੈਣ ਵਾਲਿਆਂ ਵਿੱਚ ਸ਼ਾਮਲ ਸਨ। ਨੇਸਲੇ, ਅਲਟਰਾਟੈੱਕ ਸੀਮਿੰਟ, ਹਿੰਦੁਸਤਾਨ ਯੂਨੀਲੀਵਰ ਅਤੇ ਟਾਟਾ ਮੋਟਰਜ਼ ਪਛੜ ਗਏ। ਐਕਸਚੇਂਜ ਅੰਕੜਿਆਂ ਅਨੁਸਾਰ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (FIIs) ਨੇ ਮੰਗਲਵਾਰ ਨੂੰ 5,901.63 ਕਰੋੜ ਰੁਪਏ ਦੇ ਇਕੁਇਟੀ ਵੇਚੇ। ਘਰੇਲੂ ਸੰਸਥਾਗਤ ਨਿਵੇਸ਼ਕ (DII) ਨੇ 4,322.58 ਕਰੋੜ ਰੁਪਏ ਦੀਆਂ ਇਕੁਇਟੀਆਂ ਖਰੀਦੀਆਂ।
ਉਧਰ ਸ਼ੁਰੂਆਤੀ ਕਾਰੋਬਾਰ ਵਿਚ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ 23 ਪੈਸੇ ਡਿੱਗ ਕੇ 85.73 ’ਤੇ ਆ ਗਿਆ। -ਪੀਟੀਆਈ