BookMyShow ਨੇ sale and artists list ’ਚੋਂ ਕੁਨਾਲ ਕਾਮਰਾ Kunal Kamra ਦਾ ਨਾਮ ਹਟਾਇਆ
BookMyShow has removed Kamra from its artist list on platforms, claims Shiv Sena
ਮੁੰਬਈ, 5 ਅਪਰੈਲ
ਸ਼ਿਵ ਸੈਨਾ ਨੇਤਾ ਰਾਹੁਲ ਕਨਾਲ Rahul Knal ਨੇ ਅੱਜ ਦਾਅਵਾ ਕੀਤਾ ਕਿ BookMyShow ਨੇ ਆਪਣੇ ਪਲੈਟਫਾਰਮ ਉੱਤੇ sale and artists list (ਕਲਾਕਾਰਾਂ ਦੀ ਸੂਚੀ) ਵਿਚੋਂ ਸਟੈਂਡ-ਅਪ ਕਾਮੇਡੀਅਨ ਕੁਨਾਲ ਕਾਮਰਾ stand-up comedian Kunal Kamra ਦਾ ਨਾਮ ਹਟਾ ਦਿੱਤਾ ਹੈ।
ਏਕਨਾਥ ਸ਼ਿੰਦੇ ਦੀ ਅਗਵਾਈ ਵਾਲੀ ਸ਼ਿਵ ਸੈਨਾ ਦੇ ਸੋਸ਼ਲ ਮੀਡੀਆ ਇੰਚਾਰਜ ਕਨਾਲ ਨੇ ਇਸ ਲਈ BookMyShow (ਬੁੱਕਮਾਈਸ਼ੋਅ) ਦੇ CEO Ashish Hemrajani ਦਾ ਧੰਨਵਾਦ ਕੀਤਾ। ਹਾਲਾਂਕਿ ਦੂਜੇ ਪਾਸੇ ‘ਬੁੱਕਮਾਈਸ਼ੋ’ ਦੀ ਟੀਮ ਨੇ ਫਿਲਹਾਲ ਕੋਈ ਟਿੱਪਣੀ ਕਰਨ ਤੋਂ ਇਨਕਾਰ ਕੀਤਾ ਹੈ।
ਹੇਮਰਾਜਾਨੀ ਨੂੰ ਲਿਖੇ ਪੱਤਰ ਵਿੱਚ ਰਾਹੁਲ ਨੇ ਕਿਹਾ ਕਿ ਉਹ BookMyShow ਦੀ ਟੀਮ ਦੇ ਲਗਾਤਾਰ ਸਹਿਯੋਗ ਲਈ ਧੰਨਵਾਦ ਕਰਦੇ ਹਨ। ਉਨ੍ਹਾਂ ਆਖਿਆ, ‘‘ ਸ਼ਾਂਤੀ ਬਣਾਈ ਰੱਖਣ ਦੇ ਨਾਲ-ਨਾਲ ਸਾਡੀਆਂ ਭਾਵਨਾਵਾਂ ਦਾ ਸਤਿਕਾਰ ਕਰਨ ਲਈ ਤੁਹਾਡਾ ਵਿਸ਼ਵਾਸ ਬਹੁਤ ਅਹਿਮ ਰਿਹਾ ਹੈ।’’
ਦੱਸਣਯੋਗ ਹੈ ਕਿ ਰਾਹੁਲ ਕਨਾਲ ਖ਼ਿਲਾਫ਼ ਸ਼ਿਵ ਸੈਨਿਕਾਂ ਨਾਲ ਮਿਲੀਭੁਗਤ ਕਰਕੇ ਸਟੂਡੀਓ ਦੀ ਭੰਨਤੋੜ ਕਰਨ ਲਈ ਕੇਸ ਦਰਜ ਕੀਤਾ ਗਿਆ ਸੀ ਜਿੱਥੇ ਕਾਮਰਾ ਨੇ ਪੇਸ਼ਕਾਰੀ ਦਿੱਤੀ ਸੀ, ਜਿਸ ਵਿਵਾਦ ਖੜ੍ਹਾ ਹੋ ਗਿਆ ਸੀ। Mumbai Police ਨੇ ਕੁਨਾਲ ਕਾਮਰਾ ਨੂੰ ਤਿੰਨ ਨੋਟਿਸ ਜਾਰੀ ਕਰਕੇ ਵਿਅਕਤੀਗਤ ਤੌਰ ’ਤੇ ਪੇਸ਼ ਹੋਣ ਲਈ ਆਖਿਆ ਹੈ ਪਰ ਉਹ ਕਿਸੇ ਵੀ ਨੋਟਿਸ ਦਾ ਜਵਾਬ ਨਹੀਂ ਦੇ ਰਿਹਾ ਹੈ। -ਪੀਟੀਆਈ