IPL-ਆਈਪੀਐੱਲ: Delhi Capitals ਨੇ Chennai Super Kings ਨੂੰ 25 ਦੌੜਾਂ ਨਾਲ ਹਰਾਇਆ
ਚੇਨੱਈ, 5 ਅਪਰੈਲ
ਦਿੱਲੀ ਕੈਪੀਟਲਸ Delhi Capitals ਨੇ ਅੱਜ ਇੱਥੇ IPL ਮੈਚ ਵਿੱਚ Chennai Super Kings ਨੂੰ 25 ਦੌੜਾਂ ਨਾਲ ਹਰਾ ਦਿੱਤਾ। ਦਿੱਲੀ ਕੈਪੀਟਲਸ ਨੇ ਪਹਿਲਾਂ ਛੇ ਵਿਕਟਾਂ ’ਤੇ 183 ਦੌੜਾਂ ਬਣਾਈਆਂ ਤੇ ਫਿਰ ਜਿੱਤ ਲਈ 184 ਦੌੜਾਂ ਦੇ ਟੀਚੇ ਦਾ ਪਿੱਛਾ ਕਰ ਰਹੀ ਚੇਨੱਈ ਸੁਪਰ ਕਿੰਗਜ਼ ਨੂੰ 20 ਓਵਰਾਂ ’ਚ 158/5 ਦੇ ਸਕੋਰ ’ਤੇ ਰੋਕ ਦਿੱਤਾ।
ਇਸ ਤੋਂ ਪਹਿਲਾਂ ਦਿੱਲੀ ਕੈਪੀਟਲਸ ਨੇ ਬੱਲੇਬਾਜ਼ ਕੇ.ਐੱਲ. ਰਾਹੁਲ ਦੇ ਨੀਮ ਸੈਂਕੜੇ (77 ਦੌੜਾਂ) ਦੀ ਮਦਦ ਨਾਲ ਤੈਅ 20 ਓਵਰਾਂ ’ਚ 6 ਵਿਕਟਾਂ ਗੁਆ ਕੇ 183 ਦੌੜਾਂ ਬਣਾਈਆਂ, ਜਿਸ ਵਿੱਚ ਅਭਿਸ਼ੇਕ ਪੋਰੇਲ ਨੇ 33 ਦੌੜਾਂ, ਅਕਸ਼ਰ ਪਟੇਲ ਨੇ 21, ਸਮੀਰ ਰਿਜ਼ਵੀ ਨੇ 20 ਤੇ ਟ੍ਰਿਸਟਨ ਸਟੱਬਸ ਨੇ 24 ਦੌੜਾਂ ਦਾ ਯੋਗਦਾਨ ਪਾਇਆ। ਚੇਨੱਈ ਵੱਲੋਂ Khaleel Ahmed ਨੇ 2 ਵਿਕਟਾਂ ਲਈਆਂ ਜਦਕਿ Ravindra Jadeja, Noor Ahmad ਅਤੇ Matheesha Pathirana ਨੂੰ ਇੱਕ-ਇੱਕ ਵਿਕਟ ਮਿਲੀ।
ਇਸ ਮਗਰੋਂ ਜਿੱਤ ਲਈ 184 ਦੌੜਾਂ ਦਾ ਟੀਚਾ ਹਾਸਲ ਕਰ ਰਹੀ ਚੇਨੱਈ ਸੁਪਰ ਕਿੰਗਜ਼ ਦੇ ਬੱਲੇਬਾਜ਼ ਦਿੱਲੀ ਦੇ ਗੇਂਦਬਾਜ਼ਾਂ ਅੱਗੇ ਸੰਘਰਸ਼ ਕਰਦੇ ਨਜ਼ਰ ਆਏ। ਚੇਨੱਈ ਦੀ ਸ਼ੁਰੂਆਤ ਖਰਾਬ ਰਹੀ ਜਿਸ ਮਗਰੋਂ ਵਿਜੈ ਸ਼ੰਕਰ ਨੇ ਨਾਬਾਦ 69 ਦੌੜਾਂ ਤੇ ਐੱਮਐੱਸ ਧੋਨੀ ਨੇ ਨਾਬਾਦ 30 ਦੌੜਾਂ ਬਣਾਉਂਦਿਆਂ ਟੀਮ ਨੂੰ ਜਿਤਾਉਣ ਲਈ ਵਾਹ ਲਾਈ ਪਰ ਉਹ ਕਾਮਯਾਬ ਨਾ ਹੋ ਸਕੇ। ਸ਼ਿਵਮ ਦੂਬੇ ਨੇ 18 ਦੌੜਾਂ ਤੇ ਡੇਵੋਨ ਕੌਨਵੇਅ ਨੇ 13 ਦੌੜਾਂ ਬਣਾਈਆਂ।
ਦਿੱਲੀ ਕੈਪੀਟਲਸ ਵੱਲੋਂ Leg-spinner Vipraj Nigam ਨੇ ਦੋ ਵਿਕਟਾਂ ਲਈਆਂ ਜਦਕਿ Kuldeep Yadav, Mitchell Stacrc ਤੇ Mukesh Kumar ਨੇ ਇੱਕ-ਇੱਕ ਵਿਕਟ ਲਈ। -ਪੀਟੀਆਈ