ਭਾਰਤੀ ਸੰਕੇਤਕ ਭਾਸ਼ਾ ਵਿੱਚ ਆਨਲਾਈਨ ਸਵੈ-ਸਿੱਖਿਆ ਕੋਰਸ ਸ਼ੁਰੂ
10:36 PM Sep 23, 2023 IST
ਨਵੀਂ ਦਿੱਲੀ, 23 ਸਤੰਬਰ
ਕੌਮਾਂਤਰੀ ਸੰਕੇਤਕ ਭਾਸ਼ਾ ਦਿਵਸ ਮੌਕੇ ਅੱਜ ਆਨਲਾਈਨ ਸਵੈ-ਸਿੱਖਿਆ ਕੋਰਸ ਅਤੇ 10,000 ਸ਼ਬਦਾਂ ਵਾਲਾ ਸ਼ਬਦਕੋਸ਼ ਲਾਂਚ ਕੀਤਾ ਗਿਆ। ਇਸ ਮੌਕੇ ਵਿੱਤੀ ਸ਼ਬਦਾਂ ਨਾਲ ਸਬੰਧਤ ਲਗਪਗ 260 ਸੰਕੇਤ ਵੀ ਪੇਸ਼ ਕੀਤੇ ਗਏ। ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ ਕਿ ਆਨਲਾਈਨ ਕੋਰਸ ਦਾ ਮੁੱਢਲਾ ਮੰਤਵ ਗੂੰਗੇ ਬੱਚਿਆਂ ਦੇ ਮਾਤਾ-ਪਿਤਾ, ਭੈਣ-ਭਰਾ, ਅਧਿਆਪਕ ਅਤੇ ਭਾਰਤੀ ਸੰਕੇਤਕ ਭਾਸ਼ਾ ਦੇ ਸਿਧਾਂਤਕ ਗਿਆਨ ਵਿੱਚ ਦਿਲਚਸਪੀ ਰੱਖਣ ਵਾਲੇ ਕਿਸੇ ਵੀ ਵਿਅਕਤੀ ਨੂੰ ਇਸ ਦੀ ਮੁੱਢਲੀ ਜਾਣਕਾਰੀ ਦੇਣਾ ਹੈ। -ਪੀਟੀਆਈ
Advertisement
Advertisement