Sri Lanka Helicopter Crash: ਸ੍ਰੀਲੰਕਾ ਹੈਲੀਕਾਪਟਰ ਹਾਦਸੇ ਵਿੱਚ ਛੇ ਫੌਜੀ ਜਵਾਨਾਂ ਦੀ ਮੌਤ
01:12 PM May 09, 2025 IST
ਕੋਲੰਬੋ, 9 ਮਈ
ਸ੍ਰੀਲੰਕਾ ਵਿੱਚ ਸ਼ੁੱਕਰਵਾਰ ਨੂੰ ਇੱਕ ਫੌਜੀ ਹੈਲੀਕਾਪਟਰ ਇੱਕ ਝੀਲ ਵਿੱਚ ਹਾਦਸਾਗ੍ਰਸਤ ਹੋ ਗਿਆ, ਜਿਸ ਵਿੱਚ ਹਥਿਆਰਬੰਦ ਫ਼ੌਜ ਦੇ 6 ਜਵਾਨ ਮਾਰੇ ਗਏ ਹਨ।
ਇਹ ਜਾਣਕਾਰੀ ਸ੍ਰੀਲੰਕਾ ਦੇ ਰੱਖਿਆ ਮੰਤਰਾਲੇ ਨੇ ਦਿੱਤੀ ਹੈ।
ਮੰਤਰਾਲੇ ਕਿਹਾ ਕਿ ਸ੍ਰੀਲੰਕਾ ਏਅਰ ਫੋਰਸ ਬੈੱਲ 212 ਮਦੁਰੂ ਓਯਾ ਦੇ ਉੱਤਰੀ ਕੇਂਦਰੀ ਖੇਤਰ ਵਿੱਚ ਇਕ ਜਲ ਭੰਡਾਰ ਵਿੱਚ ਹਾਦਸਾਗ੍ਰਸਤ ਹੋ ਗਿਆ। ਉਸ ਵਕਤ ਹੈਲੀਕਾਪਟਰ ਫੌਜ ਦੇ ਸਪੈਸ਼ਲ ਫੋਰਸ ਬ੍ਰਿਗੇਡ ਦੀ ਪਾਸਿੰਗ ਆਊਟ ਪਰੇਡ ਵਿੱਚ ਪ੍ਰਦਰਸ਼ਨ ਲਈ ਜਾ ਰਿਹਾ ਸੀ।
ਮ੍ਰਿਤਕਾਂ ਵਿੱਚ ਦੋ ਏਅਰ ਫੋਰਸ ਅਤੇ ਚਾਰ ਸਪੈਸ਼ਲ ਫੋਰਸ ਦੇ ਫ਼ੌਜੀ ਜਵਾਨ ਸ਼ਾਮਲ ਹਨ। ਸ੍ਰੀਲੰਕਾ ਏਅਰ ਫੋਰਸ ਨੇ ਕਿਹਾ ਕਿ ਹਾਦਸੇ ਦੀ ਜਾਂਚ ਲਈ ਨੌਂ ਮੈਂਬਰੀ ਪੈਨਲ ਨਿਯੁਕਤ ਕੀਤਾ ਗਿਆ ਹੈ। ਪੀਟੀਆਈ
Advertisement
Advertisement