AI Plane Crash: ਹਾਦਸੇ ਵਾਲੀ ਥਾਂ ਤੋਂ ਘੱਟੋ-ਘੱਟ 270 ਲਾਸ਼ਾਂ ਬਰਾਮਦ: ਅਧਿਕਾਰੀ
ਅਹਿਮਦਾਬਾਦ, 14 ਜੂਨ
ਅਹਿਮਦਾਬਾਦ ਵਿੱਚ ਇੱਕ ਮੈਡੀਕਲ ਕਾਲਜ ਹੋਸਟਲ ’ਤੇ ਲੰਡਨ ਜਾਣ ਵਾਲੇ ਏਅਰ ਇੰਡੀਆ ਦੇ ਜਹਾਜ਼ ਦੇ ਹਾਦਸਾਗ੍ਰਸਤ ਹੋਣ ਤੋਂ ਬਾਅਦ ਘੱਟੋ-ਘੱਟ 270 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਇਹ ਜਾਣਕਾਰੀ ਹਸਪਤਾਲ ਦੇ ਇਕ ਅਧਿਕਾਰੀ ਨੇ ਸ਼ਨਿਚਰਵਾਰ ਨੂੰ ਪੱਤਰਕਾਰਾਂ ਨੂੰ ਦਿੱਤੀ। ਜ਼ਿਕਰਯੋਗ ਹੈ ਕਿ ਬੋਇੰਗ 787-8 ਡ੍ਰੀਮਲਾਈਨਰ ਜਿਸ ਵਿੱਚ 242 ਵਿਅਕਤੀ ਸਵਾਰ ਸਨ, ਉਡਾਣ ਭਰਨ ਤੋਂ ਕੁਝ ਪਲਾਂ ਬਾਅਦ ਹੀ ਹੇਠਾਂ ਆਉਂਦਿਆਂ ਇਮਾਰਤਾਂ ਨਾਲ ਟਕਰਾ ਗਿਆ ਸੀ। ਇਸ ਦੌਰਾਨ ਸਾਵਾਰੀਆਂ, ਜਹਾਜ਼ ਅਮਲੇ ਸਮੇਤ ਹੋਰ ਕਈ ਲੋਕ ਹਾਦਸੇ ਵਾਲੀ ਥਾਂ ’ਤੇ ਪ੍ਰਸ਼ਾਸਨ ਵੱਲੋਂ ਲਗਾਤਾਰ ਰਾਹਤ ਕਾਰਜ ਜਾਰੀ ਹਨ। -ਰਾਈਟਰਜ਼
ਜਹਾਜ਼ ਹਾਦਸੇ ਵਾਲੀ ਥਾਂ ’ਤੇ NSG ਤਾਇਨਾਤ
ਕੇਂਦਰੀ ਅਤੇ ਸੂਬਾ ਸਰਕਾਰ ਦੀਆਂ ਏਜੰਸੀਆਂ ਤੋਂ ਇਲਾਵਾ ਅਹਿਮਦਾਬਾਦ ਵਿੱਚ ਏਅਰ ਇੰਡੀਆ ਜਹਾਜ਼ ਦੇ ਹਾਦਸੇ ਵਾਲੀ ਥਾਂ ’ਤੇ ਨੈਸ਼ਨਲ ਸਕਿਓਰਿਟੀ ਗਾਰਡ (NSG) ਦੀ ਇੱਕ ਟੀਮ ਤਾਇਨਾਤ ਕੀਤੀ ਗਈ ਹੈ। ਅਧਿਕਾਰਤ ਸੂਤਰਾਂ ਅਨੁਸਾਰ NSG ਟੀਮ ਰਾਹਤ ਕਾਰਜਾਂ ਵਿੱਚ ਹੋਰ ਏਜੰਸੀਆਂ ਦੀ ਮਦਦ ਕਰਨ ਲਈ ਘਟਨਾ ਵਾਲੀ ਥਾਂ ’ਤੇ ਮੌਜੂਦ ਹੈ, ਹਾਲਾਂਕਿ ਉਨ੍ਹਾਂ ਕੋਲ ਕੋਈ ਜਾਂਚ ਸ਼ਕਤੀਆਂ ਨਹੀਂ ਹਨ।
ਘਟਨਾ ਦੀ ਜਾਂਚ ਵਿੱਚ ਏਅਰਕ੍ਰਾਫਟ ਐਕਸੀਡੈਂਟ ਇਨਵੈਸਟੀਗੇਸ਼ਨ ਬਿਊਰੋ, DGCA, ਅਹਿਮਦਾਬਾਦ ਕ੍ਰਾਈਮ ਬ੍ਰਾਂਚ ਅਤੇ ਸਥਾਨਕ ਪੁਲੀਸ ਸਮੇਤ ਕਈ ਏਜੰਸੀਆਂ ਸ਼ਾਮਲ ਹਨ। ਸੂਤਰਾਂ ਨੇ ਦੱਸਿਆ ਕਿ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NIA) ਦੇ ਅਧਿਕਾਰੀਆਂ ਨੇ ਵੀ ਸ਼ੁੱਕਰਵਾਰ ਨੂੰ ਮੇਘਾਨੀਨਗਰ ਵਿੱਚ ਹਾਦਸੇ ਵਾਲੀ ਥਾਂ ਦਾ ਦੌਰਾ ਕੀਤਾ ਹੈ। -ਪੀਟੀਆਈ