ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਦੀਆਂ ਨੇ ਖੇਡਾਂ: ਸੀਚੇਵਾਲ
ਪੱਤਰ ਪ੍ਰੇਰਕ
ਸ਼ਾਹਕੋਟ, 20 ਨਵੰਬਰ
ਦੋਆਬਾ ਅਥਲੈਟਿਕਸ ਅਤੇ ਖੇਡ ਸੰਸਥਾ ਰਾਈਵਾਲ ਦੋਨਾ ਵੱਲੋਂ ਪਿੰਡ ਦੇ ਪ੍ਰਾਇਮਰੀ ਸਕੂਲ ਦੇ ਖੇਡ ਮੈਦਾਨ ਵਿੱਚ ਅਥਲੈਟਿਕਸ ਮੀਟ ਕਰਵਾਈ ਗਈ। ਮੁੱਖ ਪ੍ਰਬੰਧਕ ਸੁਖਪਾਲ ਸਿੰਘ ਰਾਈਵਾਲ ਨੇ ਕਿਹਾ ਕਿ ਖੇਡਾਂ ਦੀ ਪਨੀਰੀ ਤਿਆਰ ਕਰਨੀ ਹੀ ਉਨ੍ਹਾਂ ਦੀ ਸੰਸਥਾ ਦਾ ਮੁੱਖ ਉਦੇਸ਼ ਹੈ। ਮੁੱਖ ਮਹਿਮਾਨ ਵਜੋਂ ਪੁੱਜੇ ਸੰਸਦ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਪਿੰਡਾਂ ਵਿੱਚ ਇਸ ਤਰ੍ਹਾਂ ਦੇ ਖੇਡ ਮੁਕਾਬਲੇ ਕਰਵਾਉਣ ਨਾਲ ਹੀ ਨੌਜਵਾਨੀ ਨੂੰ ਖੇਡਾਂ ਨਾਲ ਜੋੜਿਆ ਜਾ ਸਕਦਾ ਹੈ। ਖੇਡਾਂ ਹੀ ਨੌਜਵਾਨੀ ਨੂੰ ਨਸ਼ਿਆਂ ਤੋਂ ਦੂਰ ਰੱਖਣ ਵਿਚ ਸਹਾਈ ਹੋ ਸਕਦੀਆਂ ਹਨ।
ਅਥਲੈਟਿਕਸ ਮੀਟ ਦੇ 12 ਸਾਲ ਵਰਗ ਲੜਕਿਆਂ ਦੇ ਮੁਕਾਬਲੇ ’ਚ ਰਾਹੁਲ ਗਿੱਲ ਨੇ ਪਹਿਲਾ, ਅਨਮੋਲਦੀਪ ਨੇ ਦੂਜਾ ਤੇ ਮਨਿੰਦਰ ਸਿੰਘ ਨੇ ਤੀਜਾ, ਲੜਕੀਆਂ ਦੇ ਮੁਕਾਬਲੇ ’ਚ ਏਕਮ ਕੌਰ ਨੇ ਪਹਿਲਾ, ਮੀਨਾਕਸੀ ਨੇ ਦੂਜਾ ਤੇ ਅੰਜਲੀ ਨੇ ਤੀਜਾ, 14 ਸਾਲ ਵਰਗ ਲੜਕੇ ’ਚ ਮਨਰਾਜ ਸਿੰਘ ਨੇ ਪਹਿਲਾ, ਸਾਹਿਬਪ੍ਰੀਤ ਨੇ ਦੂਜਾ ਤੇ ਜਸ਼ਨਦੀਪ ਸਿੰਘ ਨੇ ਤੀਜਾ, ਲੜਕੀਆਂ ਦੇ ਮੁਕਾਬਲੇ ’ਚ ਰਾਜਬੀਰ ਕੌਰ ਨੇ ਪਹਿਲਾ, ਗੁਰਲੀਨ ਕੌਰ ਨੇ ਦੂਜਾ ਤੇ ਰਾਜਦੀਪ ਚੌਹਾਨ ਨੇ ਤੀਜਾ ਸਥਾਲ ਹਾਸਲ ਕੀਤਾ। 17 ਸਾਲ ਵਰਗ ਲੜਕੇ ’ਚ ਕਮਲਪ੍ਰੀਤ ਗਿੱਲ ਨੇ ਪਹਿਲਾ, ਅਕਾਸ਼ਦੀਪ ਨੇ ਦੂਜਾ ਤੇ ਸਾਹਿਲਪ੍ਰੀਤ ਨੇ ਤੀਜਾ ਅਤੇ ਲੜਕੀਆਂ ’ਚ ਕਿਰਨਦੀਪ ਨੇ ਪਹਿਲਾ, ਨਵਨੀਤ ਕੌਰ ਨੇ ਦੂਜਾ ਅਤੇ ਸਾਨੀਆ ਚੌਹਾਨ ਨੇ ਤੀਜਾ ਸਥਾਨ ਪ੍ਰਾਪਤ ਕੀਤਾ।