ਘਰ ’ਤੇ ਗੋਲੀਆਂ ਚਲਾਈਆਂ
07:53 AM Aug 22, 2020 IST
ਖੇਤਰੀ ਪ੍ਰਤੀਨਿਧ
Advertisement
ਬਟਾਲਾ, 21 ਅਗਸਤ
ਸਥਾਨਕ ਧਰਮਪੁਰਾ ਕਲੋਨੀ ਵਿੱਚ ਲੰਘੀ ਦੇਰ ਰਾਤ ਕਰੀਬ 12 ਵਜੇ ਇੱਕ ਸਕੂਟੀ ਸਵਾਰ ਦੋ ਅਣਪਛਾਤੇ ਨੌਜਵਾਨ ਇੱਕ ਘਰ ’ਤੇ ਗੋਲੀਆਂ ਚਲਾ ਕੇ ਫ਼ਰਾਰ ਹੋ ਗਏ। ਗੋਲੀਆਂ ਘਰ ਦੇ ਗੇਟ ਅਤੇ ਛੱਤ ਵਿੱਚ ਲੱਗੀਆਂ ਪਰ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਘਰ ਦੇ ਮਾਲਕ ਚਰਨਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਡੇਅਰੀ ਦਾ ਕੰਮ ਕਰਦਾ ਹੈ ਅਤੇ ਕੱਲ੍ਹ ਉਹ ਆਪਣੇ ਕੰਮ ਦੇ ਸਿਲਸਿਲੇ ’ਚ ਬਠਿੰਡਾ ਗਿਆ ਹੋਇਆ ਸੀ। ਸਵੇਰੇ ਵਾਪਸ ਆਇਆ ਤਾਂ ਉਸ ਦੇ ਘਰ ਦੇ ਬਾਹਰ ਗੋਲੀਆਂ ਦੇ ਖੋਲ੍ਹ ਪਏ ਹੋਏ ਸਨ ਅਤੇ ਖਿੜਕੀ ਤੇ ਗੇਟ ਉੱਤੇ ਗੋਲੀਆਂ ਦੇ ਨਿਸ਼ਾਨ ਸਨ। ਸੀਸੀਟੀਵੀ ਦੀ ਫੁਟੇਜ ਦੇਖਣ ’ਤੇ ਪਤਾ ਲੱਗਾ ਕਿ ਰਾਤ ਕਰੀਬ 11 ਵਜੇ ਸਕੂਟੀ ਸਵਾਰ ਦੋ ਨੌਜਵਾਨਾਂ ਨੇ ਉਸ ਦੇ ਘਰ ਵੱਲ ਫਾਇਰਿੰਗ ਕੀਤੀ ਹੈ। ਐੱਸਪੀ ਹੈੱਡਕੁਆਟਰ ਮਾਧਵੀ ਸ਼ਰਮਾ ਨੇ ਕਿਹਾ ਕਿ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ।
Advertisement
Advertisement