For the best experience, open
https://m.punjabitribuneonline.com
on your mobile browser.
Advertisement

ਅੱਠਵੀਂ ਕਲਾਸ ਦਾ ਨਤੀਜਾ: ਦਸਮੇਸ਼ ਸਕੂਲ ਮਹਿਤਾ ਦੀਆਂ ਤਿੰਨ ਵਿਦਿਆਰਥਣਾਂ ਮੈਰਿਟ ’ਚ ਆਈਆਂ

06:43 PM Apr 05, 2025 IST
ਅੱਠਵੀਂ ਕਲਾਸ ਦਾ ਨਤੀਜਾ  ਦਸਮੇਸ਼ ਸਕੂਲ ਮਹਿਤਾ ਦੀਆਂ ਤਿੰਨ ਵਿਦਿਆਰਥਣਾਂ ਮੈਰਿਟ ’ਚ ਆਈਆਂ
Advertisement

ਦਵਿੰਦਰ ਸਿੰਘ ਭੰਗੂ
ਰਈਆ, 5 ਅਪਰੈਲ

Advertisement

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ  ਅੱਠਵੀਂ ਦੇ ਐਲਾਨੇ ਨਤੀਜੇ ਵਿਚ ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਮਹਿਤਾ ਚੌਕ ਦੀਆਂ ਤਿੰਨ ਵਿਦਿਆਰਥਣਾਂ  ਨੇ ਸਟੇਟ ਮੈਰਿਟ ਵਿਚ ਨਾਮ ਦਰਜ ਕਰਵਾ ਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ। ਇਸ ਨਾਲ ਵਿਦਿਆਰਥਣਾਂ ਦੇ ਮਾਪਿਆਂ ਤੇ ਸਕੂਲ ਸਟਾਫ਼ ਵਿਚ ਖ਼ੁਸ਼ੀ ਦੀ ਲਹਿਰ ਹੈ।

Advertisement
Advertisement

ਸੰਸਥਾ ਦੇ ਮੈਨੇਜਰ ਹਰਸ਼ਦੀਪ ਸਿੰਘ ਰੰਧਾਵਾ ਨੇ ਦੱਸਿਆ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋ ਐਲਾਨੇ ਗਏ ਅੱਠਵੀਂ ਕਲਾਸ ਨਤੀਜੇ ਵਿਚ ਸਕੂਲ ਦੀ ਵਿਦਿਆਰਥਣ ਗੁਰਸਿਮਰਨ ਪ੍ਰੀਤ ਕੌਰ ਨੇ 596/600 (99.33%) ਨੰਬਰ ਪ੍ਰਾਪਤ ਕਰਕੇ ਸੂਬੇ ਵਿੱਚ ਪੰਜਵਾਂ ਸਥਾਨ, ਗੁਰਵੀਨ ਕੌਰ 589/600 (98.16%) ਅੰਕ ਨੇ 12ਵਾਂ ਅਤੇ ਸਮਰੀਤ ਕੌਰ ਕੌਰ ਨੇ 588/600(98%) ਅੰਕ ਲੈ ਕੇ 13ਵਾਂ ਸਥਾਨ ਪ੍ਰਾਪਤ ਕੀਤਾ ਹੈ। ਉਨ੍ਹਾਂ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਤੇ ਕਿਹਾ ਕਿ ਸਕੂਲ ਦੇ ਅੱਠਵੀਂ ਕਲਾਸ ਦੇ ਸਾਰੇ ਵਿਦਿਆਰਥੀ ਫ਼ਸਟ ਡਵੀਜ਼ਨ ’ਚ ਪਾਸ ਹੋਏ ਹਨ।

ਸਕੂਲ ਦੇ ਚੇਅਰਮੈਨ ਗੁਰਦੀਪ ਸਿੰਘ ਰੰਧਾਵਾ ਨੇ ਸ਼ਾਨਦਾਰ ਨਤੀਜੇ ਲਈ ਸਮੁੱਚੇ ਸਟਾਫ਼ ਨੂੰ ਵਧਾਈ ਦਿੱਤੀ। ਇਸ ਮੌਕੇ ਵਿਦਿਆਰਥਣਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਭਵਿੱਖ ਵਿੱਚ ਉਹ ਆਈ.ਪੀ.ਐੱਸ  ਅਫ਼ਸਰ ਬਣ ਕੇ ਤਨਦੇਹੀ ਨਾਲ ਦੇਸ਼ ਦੀ ਸੇਵਾ ਕਰਨਾ ਚਾਹੁੰਦੀਆਂ ਹਨ। ਇਸ ਮੌਕੇ ਪ੍ਰਿੰਸੀਪਲ ਗੁਰਬੀਰ ਕੌਰ, ਮਨਪ੍ਰੀਤ ਸਿੰਘ ਟੱਕਰ(ਡਾਇਰੈਕਟਰ), ਅੰਮ੍ਰਿਤਪਾਲ  ਸਿੰਘ (ਕੋਆਰਡੀਨੇਟਰ), ਰਵਿੰਦਰ ਕੌਰ, ਬਲਜੀਤ ਕੌਰ ਅਤੇ ਅਨੂਦੀਪ ਕੌਰ ਹਾਜ਼ਰ ਸਨ।

Advertisement
Author Image

Advertisement