ਸ਼੍ਰੋਮਣੀ ਅਕਾਲੀ ਦਲ ਦੀ ਮੈਂਬਰਸ਼ਿਪ 35 ਲੱਖ ਤੱਕ ਪੁੱਜਣ ਦਾ ਦਾਅਵਾ
06:57 AM Feb 07, 2025 IST
ਚੰਡੀਗੜ੍ਹ:
Advertisement
ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਵਿੱਚ ਜਥੇਬੰਦਕ ਢਾਂਚੇ ਦੀ ਮਜ਼ਬੂਤੀ ਲਈ ਸ਼ੁਰੂ ਕੀਤੀ ਮੈਂਬਰਸ਼ਿਪ ਮੁਹਿੰਮ ਨੂੰ ਵੱਡਾ ਹੁਲਾਰਾ ਮਿਲਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਪਾਰਟੀ ਵੱਲੋਂ ਸੂਬੇ ਵਿੱਚ 25 ਲੱਖ ਦੇ ਕਰੀਬ ਲੋਕਾਂ ਨੂੰ ਪਾਰਟੀ ਮੈਂਬਰ ਬਣਾਉਣ ਦਾ ਟੀਚਾ ਮਿੱਥਿਆ ਗਿਆ ਸੀ ਪਰ ਇਹ 35 ਲੱਖ ’ਤੇ ਪਹੁੰਚਣ ਦੀ ਉਮੀਦ ਹੈ। ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੇ ਕੀਤਾ ਹੈ। ਉਨ੍ਹਾਂ ਆਗੂਆਂ ਤੇ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ 20 ਫਰਵਰੀ ਤੱਕ ਭਰਤੀ ਮੁਹਿੰਮ ਮੁਕੰਮਲ ਕਰਨ ਤਾਂ ਕਿ ਜਥੇਬੰਦਕ ਚੋਣਾਂ ਤੈਅ ਪ੍ਰੋਗਰਾਮ ਮੁਤਾਬਕ ਮੁਕੰਮਲ ਕਰਵਾਈਆਂ ਜਾ ਸਕਣ। ਪਾਰਟੀ ਦੀ ਦਿੱਲੀ ਤੇ ਹਰਿਆਣਾ ਇਕਾਈ ਵੀ ਤੇਜ਼ੀ ਨਾਲ ਮੈਂਬਰਸ਼ਿਪ ਕਰ ਰਹੀਆਂ ਹਨ। ਦਿੱਲੀ ਵਿਚ ਦਿੱਲੀ ਵਿਧਾਨ ਸਭਾ ਚੋਣ ਪ੍ਰਕਿਰਿਆ ਸੰਪੰਨ ਹੋਣ ਮਗਰੋਂ ਭਰਤੀ ਮੁਹਿੰਮ ਵਿਚ ਤੇਜ਼ੀ ਆਵੇਗੀ। -ਟਨਸ
Advertisement
Advertisement