ਸਕੈਂਡੇਨੇਵੀਅਨ ਗੋਲਫ: ਸ਼ੁਭਾਂਕਰ ਨੂੰ 58ਵਾਂ ਸਥਾਨ
06:05 PM Jun 23, 2023 IST
ਸਟਾਕਹੋਮ (ਸਵੀਡਨ): ਭਾਰਤੀ ਗੋਲਫਰ ਸ਼ੁਭਾਂਕਰ ਸ਼ਰਮਾ ਸਕੈਂਡੇਨੇਵੀਅਨ ਮਿਕਸਡ ਓਪਨ ਵਿੱਚ ਉਤਾਰ ਚੜ੍ਹਾਅ ਵਾਲੇ ਆਖਰੀ ਦੌਰ ਵਿੱਚ ਇਕ ਓਵਰ 73 ਦਾ ਕਾਰਡ ਖੇਡ ਕੇ 58ਵੇਂ ਸਥਾਨ ‘ਤੇ ਰਹੇ। ਇਸ ਟੂਰਨਾਮੈਂਟ ਵਿੱਚ 78 ਪੁਰਸ਼ ਤੇ ਇੰਨੀਆਂ ਹੀ ਮਹਿਲਾ ਗੋਲਫਰਾਂ ਨੇ ਹਿੱਸਾ ਲਿਆ ਸੀ। ਸ਼ੁਭਾਂਕਰ ਨੇ ਆਖਰੀ ਦੌਰ ਵਿੱਚ ਇਕ ਈਗਲ, ਤਿੰਨ ਬਰਡੀ, ਦੋ ਬੋਗੀ ਤੇ ਇੰਨੇ ਹੀ ਡਬਲ ਬੋਗੀ ਕੀਤੇ। ਉਨ੍ਹਾਂ ਇਸ ਤੋਂ ਪਹਿਲਾਂ ਦੇ ਤਿੰਨ ਦੌਰਾਂ ਵਿੱਚ 75, 68, 71 ਦਾ ਸਕੋਰ ਕੀਤਾ ਸੀ। ਮਹਿਲਾਵਾਂ ਵਿੱਚ ਭਾਰਤ ਦੀ ਇਕਲੌਤੀ ਖਿਡਾਰੀ ਦੀਕਸ਼ਾ ਡਾਗਰ ਕੱਟ ਵਿੱਚ ਥਾਂ ਬਣਾਉਣ ‘ਚ ਨਾਕਾਮ ਰਹੀ ਸੀ। -ਪੀਟੀਆਈ
Advertisement
Advertisement
Advertisement