ਪਿੰਡ ਕੰਗ ਦਾ ਸਰਪੰਚ ਪੰਚਾਇਤ ਸਣੇ ‘ਆਪ’ ਵਿੱਚ ਸ਼ਾਮਲ
ਸੁੱਚਾ ਸਿੰਘ ਪਸਨਾਵਾਲ
ਧਾਰੀਵਾਲ, 10 ਅਗਸਤ
ਕਾਂਗਰਸ ਪਾਰਟੀ ਨੂੰ ਹਲਕਾ ਕਾਦੀਆਂ ਅੰਦਰ ਉਸ ਵੇਲੇ ਵੱਡਾ ਝਟਕਾ ਲੱਗਾ ਜਦੋਂ ਬਲਾਕ ਧਾਰੀਵਾਲ ਦੇ ਪਿੰਡ ਕੰਗ ਦੇ ਮੌਜੂਦਾ ਸਰਪੰਚ ਹਰਪਾਲ ਸਿੰਘ ਨੇ ਸਮੁੱਚੀ ਪੰਚਾਇਤ ਅਤੇ ਵੱਡੀ ਗਿਣਤੀ ਸਾਥੀਆਂ ਸਣੇ ‘ਆਪ’ ਦੇ ਸੂਬਾ ਜਨਰਲ ਸਕੱਤਰ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਗੁਰਦਾਸਪੁਰ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ। ਦੱਸਣਯੋਗ ਹੈ ਕਿ ਸਰਪੰਚ ਹਰਪਾਲ ਸਿੰਘ ਕੰਗ ਕੁਝ ਦਿਨ ਪਹਿਲਾਂ ਹੀ ਕਾਂਗਰਸ ਪਾਰਟੀ ਦੇ ਬਲਾਕ ਧਾਰੀਵਾਲ (ਦਿਹਾਤੀ) ਦੇ ਪ੍ਰਧਾਨ ਅਹੁਦੇ ਤੋਂ ਫਾਰਗ ਹੋਏ ਹਨ।
ਇਸ ਸਬੰਧੀ ਪਿੰਡ ਕੰਗ ਵਿੱਚ ਵਿਸ਼ੇਸ਼ ਸਮਾਗਮ ਦੌਰਾਨ ਚੇਅਰਮੈਨ ਜਗਰੂਪ ਸੇਖਵਾਂ ਨੇ ਆਮ ਆਦਮੀ ਪਾਰਟੀ ਦੀਆਂ ਲੋਕਹਿੱਤ ਨੀਤੀਆਂ ਤੇ ਵਿਕਾਸ ਕਾਰਜਾਂ ਤੋਂ ਪ੍ਰਭਾਵਿਤ ਹੋ ਕੇ ‘ਆਪ’ ਵਿੱਚ ਸ਼ਾਮਲ ਹੋਏ ਸਰਪੰਚ ਹਰਪਾਲ ਸਿੰਘ, ਪੰਚ ਅਮਰਜੀਤ ਸਿੰਘ, ਪ੍ਰਸ਼ੋਤਮ ਕੁਮਾਰ, ਮੰਗਤ ਰਾਮ, ਵਿਜੈ ਕੁਮਾਰ, ਪ੍ਰਵੇਜ ਮਸੀਹ, ਸਾਹਿਬ ਸਿੰਘ, ਦਿਲਬਾਗ ਸਿੰਘ, ਸੁੱਚਾ ਸਿੰਘ (ਸਾਰੇ ਪੰਚ), ਦਲਬੀਰ ਨੰਬਰਦਾਰ ਆਦਿ ਦਾ ਪਾਰਟੀ ’ਚ ਆਉਣ ਤੇ ਸਵਾਗਤ ਕਰਦਿਆਂ ਸਨਮਾਨ ਕੀਤਾ। ਚੇਅਰਮੈਨ ਸੇਖਵਾਂ ਨੇ ਕਿਹਾ ਪਾਰਟੀ ਵਿੱਚ ਸ਼ਾਮਲ ਹੋਣ ਵਾਲਿਆਂ ਦਾ ਪੂਰਾ ਮਾਣ ਸਤਿਕਾਰ ਹੋਵੇਗਾ ਅਤੇ ਪਿੰਡ ਦੇ ਸਰਬਪੱਖੀ ਵਿਕਾਸ ਵਿੱਚ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ। ਇਸ ਮੌਕੇ ਮਾਰਕੀਟ ਕਮੇਟੀ ਧਾਰੀਵਾਲ ਦੇ ਚੇਅਰਮੈਨ ਭੁਪਿੰਦਰ ਸਿੰਘ ਰਿੰਕਾ ਖੁੰਡਾ, ਨਗਰ ਕੌਂਸਲ ਧਾਰੀਵਾਲ ਪ੍ਰਧਾਨ ਅਸ਼ਵਨੀ ਦੁੱਗਲ, ਸਾਬਕਾ ਕੌਂਸਲਰ ਰਮੇਸ਼ ਮੇਸ਼ਾ, ਹਰਜੀਤ ਸਿੰਘ ਟਿੱਕਾ, ਮਨਿੰਦਰਪਾਲ ਸਿੰਘ ਘੁੰਮਣ, ਦਿਲਬਾਗ ਸਿੰਘ ਘੁੰਮਣ, ਸਰਪੰਚ ਜਤਿੰਦਰ ਕੌਰ ਖੁੰਡੀ, ਅੰਮ੍ਰਿਤਪਾਲ ਸਿੰਘ ਬੱਲ ਆਦਿ ਆਗੂ ਵੀ ਮੌਜੂਦ ਸਨ।