ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸੰਗਰੂਰ: ਵੱਖ-ਵੱਖ ਵਿਭਾਗਾਂ ਦੀਆਂ ਮਹਿਲਾ ਮੁਲਾਜ਼ਮਾਂ ਨੇ ਮਨਾਈਆਂ ਤੀਆਂ

06:03 PM Aug 25, 2023 IST

ਗੁਰਦੀਪ ਸਿੰਘ ਲਾਲੀ
ਸੰਗਰੂਰ, 25 ਅਗਸਤ
ਸ਼ਹਿਰ ਦੀਆਂ ਵਸਨੀਕ ਤੇ ਵੱਖ-ਵੱਖ ਵਿਭਾਗਾਂ ਦੀਆਂ ਮਹਿਲਾ ਮੁਲਾਜ਼ਮਾਂ ਵਲੋਂ ਮੇਲਾ ਤੀਆਂ ਦਾ ਸਥਾਨਕ ਹੋਟਲ ਵਿਖੇ ਲਗਾਇਆ ਗਿਆ। ਜ਼ਿਲ੍ਹਾ ਖਜ਼ਾਨਾ ਅਫ਼ਸਰ ਬਲਵਿੰਦਰ ਕੌਰ ਸੋਹੀ, ਪਰਮਜੀਤ ਕੌਰ ਪ੍ਰਧਾਨ, ਅੰਮ੍ਰਿਤਪਾਲ ਕੌਰ ਜਨਰਲ ਸਕੱਤਰ ਅਤੇ ਮਨਪ੍ਰੀਤ ਕੌਰ ਸਕੱਤਰ ਜਨਰਲ ਇਸਤਰੀ ਵਿੰਗ ਪੰਜਾਬ ਸਟੇਟ ਮਨਿਸਟੀਰੀਅਲ ਸਟਾਫ਼ ਯੂਨੀਅਨ ਦੀ ਅਗਵਾਈ ਹੇਠ ਹੋਏ ਤੀਆਂ ਦੇ ਮੇਲੇ ’ਚ ਐੱਸਡੀਐੱਮ ਨਵਰੀਤ ਕੌਰ ਸੇਖੋਂ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਮੇਲੇ ’ਚ ਵੱਖ-ਵੱਖ ਵਿਭਾਗਾਂ ਦੀਆਂ ਮਹਿਲਾ ਮੁਲਾਜ਼ਮਾਂ ਨੇ ਵੱਡੀ ਗਿਣਤੀ ’ਚ ਸ਼ਮੂਲੀਅਤ ਕਰਕੇ ਤੀਆਂ ਦਾ ਤਿਉਹਾਰ ਮਨਾਇਆ। ਮੇਲੇ ’ਚ ਪੰਜਾਬੀ ਪਹਿਰਾਵੇ ਵਿਚ ਫਬੀਆਂ ਪੰਜਾਬਣਾਂ ਨੇ ਗਿੱਧੇ ’ਚ ਖੂਬ ਆਨੰਦ ਮਾਣਿਆ ਅਤੇ ਬੋਲੀਆਂ ਪਾ ਕੇ ਮੇਲੇ ਨੂੰ ਚਾਰ ਚੰਨ੍ਹ ਲਾਏ। ਮੁੱਖ ਮਹਿਮਾਨ ਵਲੋਂ ਵੀ ਮੇਲਣਾ ਨਾਲ ਗਿੱਧੇ ’ਚ ਗੇੜਾ ਦੇ ਕੇ ਤੀਆਂ ਦੇ ਤਿਉਹਾਰ ਦੀਆਂ ਖੁਸ਼ੀਆਂ ਮਨਾਈਆਂ। ਇਸ ਮੌਕੇ ਐੱਸਡੀਐੱਮ ਨੇ ਜ਼ਿਲ੍ਹਾ ਖਜ਼ਾਨਾ ਅਫ਼ਸਰ ਬਲਵਿੰਦਰ ਕੌਰ ਸੋਹੀ ਅਤੇ ਹੋਰ ਪ੍ਰਬੰਧਕਾਂ ਮਹਿਲਾ ਆਗੂਆਂ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਮੇਲੇ ’ਚ ਅਮੀਰ ਪੰਜਾਬੀ ਸਭਿਆਚਾਰਕ ਵਿਰਸੇ ਨਾਲ ਸਬੰਧਤ ਵੱਖ-ਵੱਖ ਆਈਟਮਾਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ। ਇਸ ਮੌਕੇ ਪ੍ਰਬੰਧਕਾਂ ਵਲੋਂ ਐੱਸਡੀਐੱਮ ਨਵਰੀਤ ਕੌਰ ਸੇਖੋਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਵੀ ਕੀਤਾ ਗਿਆ। ਮੇਲੇ ’ਚ ਭਾਗ ਲੈਣ ਵਾਲੀਆਂ ਪੰਜਾਬਣਾਂ ਲਈ ਖਾਣ-ਪੀਣ ਦਾ ਵੀ ਪ੍ਰਬੰਧ ਕੀਤਾ ਗਿਆ ਸੀ।

Advertisement

Advertisement