Rain, snow likely in Himachal: ਹਿਮਾਚਲ ਦੇ ਕੁਝ ਹਿੱਸਿਆਂ ਵਿੱਚ ਤਿੰਨ ਅਪਰੈਲ ਨੂੰ ਮੀਂਹ ਅਤੇ ਬਰਫ਼ਬਾਰੀ ਦੀ ਪੇਸ਼ੀਨਗੋਈ
06:57 PM Apr 01, 2025 IST
ਸ਼ਿਮਲਾ, 1 ਅਪਰੈਲ
ਮੌਸਮ ਵਿਭਾਗ ਨੇ ਕਿਹਾ ਹੈ ਕਿ ਹਿਮਾਚਲ ਪ੍ਰਦੇਸ਼ ਵਿੱਚ 3 ਅਪਰੈਲ ਨੂੰ ਕੁਝ ਥਾਵਾਂ ’ਤੇ ਹਲਕਾ ਮੀਂਹ ਅਤੇ ਬਰਫ਼ਬਾਰੀ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਅਪਰੈਲ ਮਹੀਨੇ ਵਿੱਚ ਸੂਬੇ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਆਮ ਨਾਲੋਂ ਘੱਟ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ।
ਮੌਸਮ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਮਾਰਚ ਮਹੀਨੇ ਵਿੱਚ ਔਸਤਨ 113.4 ਮਿਲੀਮੀਟਰ ਦੇ ਮੁਕਾਬਲੇ ਰਾਜ ਵਿੱਚ 75.5 ਮਿਲੀਮੀਟਰ ਬਾਰਿਸ਼ ਹੋਈ ਜੋ 33 ਫੀਸਦੀ ਘੱਟ ਹੈ। ਮੌਸਮ ਵਿਭਾਗ ਅਨੁਸਾਰ 1901 ਤੋਂ ਬਾਅਦ 2022 ਵਿੱਚ ਸਭ ਤੋਂ ਘੱਟ 5.4 ਮਿਲੀਮੀਟਰ ਮੀਂਹ ਪਿਆ।
Advertisement
ਮੌਸਮ ਵਿਭਾਗ ਨੇ ਕਿਹਾ ਹੈ ਕਿ ਸ਼ਿਮਲਾ ਜ਼ਿਲ੍ਹੇ ਦੇ ਖਦਰਾਲਾ ਵਿੱਚ ਪਹਿਲੀ ਮਾਰਚ ਨੂੰ ਭਾਰੀ ਬਰਫ਼ਬਾਰੀ ਹੋਈ ਜਦੋਂ ਕਿ ਕੁੱਲੂ ਜ਼ਿਲ੍ਹੇ ਦੇ ਭੁੰਤਰ ਵਿੱਚ 112.2 ਮਿਲੀਮੀਟਰ ਮੀਂਹ ਪਿਆ।
Advertisement
Advertisement