ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਵਿਦਿਆਰਥੀਆਂ ਵੱਲੋਂ ਧਾਰਾ 295-ਏ ਤਹਿਤ ਦਰਜ ਕੇਸਾਂ ਖ਼ਿਲਾਫ਼ ਰੋਸ ਰੈਲੀ

08:33 AM Feb 02, 2024 IST
featuredImage featuredImage
ਘੁੱਦਾ ਕਾਲਜ ’ਚ ਰੋਸ ਰੈਲੀ ਕਰਦੇ ਹੋਏ ਵਿਦਿਆਰਥੀ। -ਫੋਟੋ: ਪੰਜਾਬੀ ਟ੍ਰਿਬਿਊਨ

ਸ਼ਗਨ ਕਟਾਰੀਆ
ਬਠਿੰਡਾ, 1 ਫਰਵਰੀ
ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਵੱਲੋਂ ਅੱਜ ਪੰਜਾਬੀ ਯੂਨੀਵਰਸਿਟੀ ਕਾਲਜ ਘੁੱਦਾ ਵਿੱਚ ਤਰਕਸ਼ੀਲ ਆਗੂ ਮਾਸਟਰ ਸੁਰਜੀਤ ਦੌਧਰ ਸਮੇਤ ਤਰਕਸ਼ੀਲ ਕਾਰਕੁਨਾਂ ਅਤੇ ਕੁਝ ਹੋਰਨਾਂ ’ਤੇ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਦੋਸ਼ ਹੇਠ ਧਾਰਾ 295-ਏ ਤਹਿਤ ਦਰਜ ਕੀਤੇ ਗਏ ਪੁਲੀਸ ਪਰਚਿਆਂ ਵਿਰੁੱਧ ਰੋਸ ਰੈਲੀ ਕੀਤੀ ਗਈ। ਵਿਦਿਆਰਥੀ ਆਗੂ ਗੁਰਵਿੰਦਰ ਸਿੰਘ ਨੇ ਇਸ ਵਰਤਾਰੇ ਨੂੰ ਵਿਚਾਰ ਪ੍ਰਗਟਾਵੇ ਦੇ ਹੱਕ ’ਤੇ ਹਮਲਾ ਕਰਾਰ ਦਿੰਦਿਆਂ ਦੋਸ਼ ਲਾਏ ਕਿ ਰਾਮ ਮੰਦਰ ਦੇ ਉਦਘਾਟਨ ਤੋਂ ਮਗਰੋਂ ਭਾਜਪਾ ਦੇ ਥਾਪੜੇ ਨਾਲ ਫ਼ਿਰਕੂ ਜਨੂੰਨੀ ਤਾਕਤਾਂ, ਲੋਕਾਂ ਖ਼ਿਲਾਫ਼ ਹੋਰ ਵੱਧ ਹਮਲਾਵਰ ਹੋ ਗਈਆਂ ਹਨ ਅਤੇ ਪੰਜਾਬ ਅੰਦਰ ਆਪਣੀਆਂ ਫ਼ਿਰਕਾਪ੍ਰਸਤ-ਫ਼ਾਸ਼ੀ ਲਾਮਬੰਦੀਆਂ ਲਈ ਅਜਿਹੇ ਬਹਾਨੇ ਘੜ ਰਹੀਆਂ ਹਨ। ਇਸ ਲਈ ਸੋਸ਼ਲ ਮੀਡੀਆ ’ਤੇ ਲਿਖ਼ਣ ਵਾਲਿਆਂ ਨੂੰ ਇੱਕ ਸਾਜਿਸ਼ ਤਹਿਤ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਜਦਕਿ ਦੇਸ਼ ਭਰ ਅੰਦਰ ਭਾਜਪਾ ਦੇ ਇਸ ਸਿਆਸੀ ਪ੍ਰਾਜੈਕਟ ਦਾ ਵਿਰੋਧੀ ਸਿਆਸੀ ਪਾਰਟੀਆਂ ਤੋਂ ਲੈ ਕੇ ਜਮਹੂਰੀ ਤੇ ਹੋਰਨਾਂ ਦੇਸ਼ ਭਗਤ, ਧਰਮ ਨਿਰਪੱਖ ਹਿੱਸਿਆਂ ਨੇ ਆਪੋ ਆਪਣੇ ਢੰਗਾਂ ਨਾਲ ਪਰਦਾਫ਼ਾਸ਼ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਦਰਜ ਕੀਤੇ ਜਾ ਰਹੇ ਇਹ ਕੇਸ ਭਾਜਪਾ ਦੇ ਲੋਕਾਂ ਖ਼ਿਲਾਫ਼ ਫਿਰਕੂ-ਫਾਸ਼ੀ ਹਮਲੇ ਦਾ ਹਿੱਸਾ ਹਨ ਜਿਸ ਦਾ ਹਰ ਅਗਾਂਹਵਧੂ, ਲੋਕ ਪੱਖੀ ਅਤੇ ਜਮਹੂਰੀ ਆਵਾਜ਼ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਵਿਦਿਆਰਥੀ ਆਗੂ ਨੇ ਕਿਹਾ ਕਿ ਧਾਰਾ 295-ਏ ਲੋਕਾਂ ਦੇ ਵਿਚਾਰਾਂ ਦੀ ਆਜ਼ਾਦੀ ਦਾ ਗਲਾ ਘੁੱਟਣ ਵਾਲੀ ਧਾਰਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਅੰਦਰ ਫ਼ਿਰਕੂ ਅਮਨ ਨੂੰ ਲਾਂਬੂ ਲਾ ਰਹੀਆਂ ਤਾਕਤਾਂ ਖ਼ਿਲਾਫ਼ ਵਰਤਣ ਦੀ ਥਾਂ ਇਸ ਕਾਨੂੰਨ ਨੂੰ ਲੋਕਾਂ ਅੰਦਰ ਅਗਾਂਹਵਧੂ ਤੇ ਵਿਗਿਆਨਕ ਵਿਚਾਰਾਂ ਦਾ ਪ੍ਰਚਾਰ/ਸੰਚਾਰ ਕਰਨ ਵਾਲੇ ਕਾਰਕੁਨਾਂ ਖ਼ਿਲਾਫ਼ ਵਰਤਿਆ ਜਾ ਰਿਹਾ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਅਜਿਹੇ ਕੇਸ ਦਰਜ ਕਰਨ ਦਾ ਇਹ ਸਿਲਸਿਲਾ ਫੌਰੀ ਬੰਦ ਕੀਤਾ ਜਾਵੇ ਅਤੇ ਦਰਜ ਕੀਤੇ ਗਏ ਕੇਸ ਰੱਦ ਕੀਤੇ ਜਾਣ। ਇਸ ਪ੍ਰਦਰਸ਼ਨ ਮੌਕੇ ਵਿਦਿਆਰਥੀ ਆਗੂ ਗੁਰਦਾਤ ਸਿੰਘ, ਆਕਾਸ਼, ਨਵਜੋਤ ਸਿੰਘ, ਵਿਵੇਕ ਆਦਿ ਹਾਜ਼ਰ ਸਨ।

Advertisement

Advertisement