ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਭਾਰਤੀ ਮੂਲ ਦੇ ਪ੍ਰੀਤਮ ਸਿੰਘ ਸਿੰਗਾਪੁਰ ’ਚ ਵਿਰੋਧੀ ਧਿਰ ਦੇ ਆਗੂ ਬਣੇ

08:32 PM Jul 28, 2020 IST

ਸਿੰਗਾਪੁਰ, 28 ਜੁਲਾਈ

Advertisement

ਭਾਰਤੀ ਮੂਲ ਦੇ ਸਿਆਸਤਦਾਨ ਪ੍ਰੀਤਮ ਸਿੰਘ ਨੂੰ ਸਿੰਗਾਪੁਰ ਵਿਚ ਵਿਰੋਧੀ ਧਿਰ ਦਾ ਆਗੂ ਥਾਪਿਆ ਗਿਆ ਹੈ। ਸਿੰਗਾਪੁਰ ਦੇ ਇਤਿਹਾਸ ਵਿਚ ਇਹ ਅਜਿਹੀ ਪਹਿਲੀ ਨਿਯੁਕਤੀ ਹੈ। 43 ਸਾਲਾ ਪ੍ਰੀਤਮ ਸਿੰਘ ਦੀ ‘ਵਰਕਰਜ਼ ਪਾਰਟੀ’ ਨੇ 10 ਸੰਸਦੀ ਸੀਟਾਂ ਜਿੱਤੀਆਂ ਹਨ। ਦਸ ਜੁਲਾਈ ਨੂੰ ਆਮ ਚੋਣਾਂ ’ਚ ਪਾਰਟੀ ਨੇ 93 ਸੀਟਾਂ ਉਤੇ ਚੋਣ ਲੜੀ ਸੀ। ਉਨ੍ਹਾਂ ਦੀ ਪਾਰਟੀ ਸਿੰਗਾਪੁਰ ਦੀ ਸੰਸਦ ਵਿਚ ਸਭ ਤੋਂ ਵੱਡੇ ਵਿਰੋਧੀ ਧੜੇ ਵਜੋਂ ਉੱਭਰੀ ਹੈ। ਪ੍ਰੀਤਮ ਪਾਰਟੀ ਦੇ ਸਕੱਤਰ-ਜਨਰਲ ਹਨ। ਜ਼ਿਕਰਯੋਗ ਹੈ ਕਿ ਸਿੰਗਾਪੁਰ ਵਿਚ ਰਸਮੀ ਤੌਰ ’ਤੇ ਕਦੇ ਵਿਰੋਧੀ ਧਿਰ ਦਾ ਆਗੂ ਨਹੀਂ ਚੁਣਿਆ ਜਾਂਦਾ। ਸੰਵਿਧਾਨ ਵਿਚ ਵੀ ਇਸ ਬਾਰੇ ਲਿਖਤੀ ਰੂਪ ’ਚ ਕੁਝ ਨਹੀਂ ਹੈ। ਪ੍ਰੀਤਮ ਨੂੰ ਪ੍ਰਧਾਨ ਮੰਤਰੀ ਲੀ ਸੀਨ ਲੂੰਗ ਨੇ ਵਿਰੋਧੀ ਧਿਰ ਦਾ ਆਗੂ ਨਿਯਕੁਤ ਕੀਤਾ ਹੈ। ਸੱਤਾਧਾਰੀ ਪੀਪਲਜ਼ ਐਕਸ਼ਨ ਪਾਰਟੀ ਨੇ 83 ਸੀਟਾਂ ਉਤੇ ਜਿੱਤ ਹਾਸਲ ਕੀਤੀ ਹੈ ਤੇ ਸਰਕਾਰ ਨੇ ਸੋਮਵਾਰ ਹਲਫ਼ ਲਿਆ ਹੈ। ਸਿੰਗਾਪੁਰ ਵਿਚ ਵੈਸਟਮਿੰਸਟਰ ਸੰਸਦੀ ਢਾਂਚਾ ਲਾਗੂ ਹੈ। ਪ੍ਰੀਤਮ ਪੇਸ਼ੇ ਵਜੋਂ ਵਕੀਲ ਹਨ ਤੇ ਨਵੀਂ ਭੂਮਿਕਾ ਲਈ ਉਨ੍ਹਾਂ ਨੂੰ 3,85,000 ਸਿੰਗਾਪੁਰ ਡਾਲਰ ਦਾ ਪੈਕੇਜ ਮਿਲੇਗਾ। ਸਿੰਗਾਪੁਰ ਦੀ 14ਵੀਂ ਸੰਸਦ ਦਾ ਪਹਿਲਾ ਸੈਸ਼ਨ 24 ਅਗਸਤ ਨੂੰ ਹੋਵੇਗਾ।

 

Advertisement

Advertisement
Tags :
ਸਿੰਗਾਪੁਰਸਿੰਘਪ੍ਰੀਤਮਭਾਰਤੀਵਿਰੋਧੀ