ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪ੍ਰਿੰਸਪਾਲ ਸਿੰਘ ਨੂੰ ਵੱਕਾਰੀ ਐੱਨਬੀਏ ‘ਜੀ’ ਲੀਗ ਨਾਲ ਕੰਟਰੈਕਟ ਮਿਲਿਆ

07:00 AM Jul 29, 2020 IST

ਲੁਧਿਆਣਾ (ਸਤਵਿੰਦਰ ਬਸਰਾ): ਭਾਰਤੀ ਫਾਰਵਰਡ ਬਾਸਕਟਬਾਲ ਖਿਡਾਰੀ ਪ੍ਰਿੰਸਪਾਲ ਸਿੰਘ ਵੱਕਾਰੀ ਐੱਨਬੀਏ ‘ਜੀ’ ਲੀਗ ਦੇ ਅਗਲੇ ਸੀਜ਼ਨ ਵਿਚ ਖੇਡਣਗੇ। ਲੀਗ ਦੇ ਪ੍ਰਧਾਨ ਸ਼ਰੀਫ਼ ਅਬਦੁਰ-ਰਹੀਮ ਨੇ ਅੱਜ ਇਸ ਬਾਰੇ ਜਾਣਕਾਰੀ ਦਿੱਤੀ ਹੈ। ਪ੍ਰਿੰਸਪਾਲ ਨਵੀਂ ‘ਜੀ’ ਲੀਗ ਟੀਮ ਵਿਚ ਦੁਨੀਆ ਭਰ ਦੇ ਬਿਹਤਰੀਨ ਨੌਜਵਾਨ ਖਿਡਾਰੀਆਂ ਨਾਲ ਸਿਖ਼ਲਾਈ ਲੈਣਗੇ। ਉਹ ਪਹਿਲੇ ਐੱਨਬੀਏ ਅਕਾਦਮੀ ਗ੍ਰੈਜੂਏਟ ਹਨ ਜਨਿ੍ਹਾਂ ‘ਜੀ’ ਲੀਗ ਨਾਲ ਕੰਟਰੈਕਟ ਕੀਤਾ ਹੈ। ਐੱਨਬੀਏ ਅਕੈਡਮੀ ਇੰਡੀਆ ਦੇ ਵੀ ਉਹ ਪਹਿਲੇ ਗ੍ਰੈਜੂਏਟ ਹਨ ਜਿਸ ਨੂੰ ਪੇਸ਼ੇਵਰ ਕੰਟਰੈਕਟ ਮਿਲਿਆ ਹੈ। ਪ੍ਰਿੰਸਪਾਲ ਨੇ ਲੁਧਿਆਣਾ ਬਾਸਕਟਬਾਲ ਅਕਾਦਮੀ ਵਿਚ ਖੇਡਣਾ ਸ਼ੁਰੂ ਕੀਤਾ ਸੀ ਤੇ 2017 ਵਿਚ ਐਨਬੀਏ ਅਕਾਦਮੀ ਇੰਡੀਆ ’ਚ ਦਾਖ਼ਲਾ ਹਾਸਲ ਕੀਤਾ ਸੀ। ਦਿੱਲੀ-ਐਨਸੀਆਰ ਸਥਿਤ ਇਹ ਅਕਾਦਮੀ ਪੂਰੇ ਭਾਰਤ ਵਿਚੋਂ ਸਭ ਤੋਂ ਵਧੀਆ ਬਾਸਕਟਬਾਲ ਖਿਡਾਰੀਆਂ ਦੀ ਚੋਣ ਕਰਦੀ ਹੈ। ਪ੍ਰਿੰਸਪਾਲ ਸਿੰਘ ਪੰਜਾਬ ਬਾਸਕਟਬਾਲ ਐਸੋਸੀਏਸ਼ਨ ਵੱਲੋਂ ਸਥਾਨਕ ਗੁਰੂ ਨਾਨਕ ਸਟੇਡੀਅਮ ਵਿਖੇ ਚਲਾਈ ਜਾਂਦੀ ਲੁਧਿਆਣਾ ਬਾਸਕਟਬਾਲ ਐਸਸੀਏਸ਼ਨ ਤੋਂ ਸਿਖ਼ਲਾਈ ਲੈ ਚੁੱਕਾ ਹੈ। ਪਹਿਲਾਂ ਵੀ ਅਕਾਦਮੀ ਦੇ ਤਿੰਨ ਖਿਡਾਰੀ ਸਤਨਾਮ ਸਿੰਘ, ਪਾਲਪ੍ਰੀਤ ਸਿੰਘ ਅਤੇ ਅਮਜਯੋਤ ਸਿੰਘ ਐਨਬੀਏ ਦੀਆਂ ਵੱਖ-ਵੱਖ ਲੀਗਾਂ ਵਿੱਚ ਚੁਣੇ ਜਾ ਚੁੱਕੇ ਹਨ। ਛੇ ਫੁੱਟ 10 ਇੰਚ ਲੰਮਾ ਪ੍ਰਿੰਸਪਾਲ ਕਈ ਕੌਮਾਂਤਰੀ ਮੁਕਾਬਲਿਆਂ ਵਿੱਚ ਹਿੱਸਾ ਲੈ ਚੁੱਕਾ ਹੈ। ਉਹ ਪੁਰਸ਼ਾਂ ਦੀ ਸੀਨੀਅਰ ਭਾਰਤੀ ਟੀਮ ਵੱਲੋਂ ਵੀ ਅੰਤਰਰਾਸ਼ਟਰੀ ਪੱਧਰ ’ਤੇ ਦੇਸ਼ ਦੀ ਨੁਮਾਇੰਦਗੀ ਕਰ ਚੁੱਕਾ ਹੈ। ਐਸੋਸੀਏਸ਼ਨ ਦੇ ਪ੍ਰਧਾਨ ਆਰਐੱਸ ਗਿੱਲ, ਜਨਰਲ ਸਕੱਤਰ ਤੇਜਾ ਸਿੰਘ ਧਾਲੀਵਾਲ ਤੇ ਹੋਰਨਾਂ ਨੇ ਖਿਡਾਰੀ ਨੂੰ ਵਧਾਈ ਦਿੱਤੀ ਹੈ।

Advertisement

Advertisement
Tags :
‘ਜੀ’ਐੱਨਬੀਏਸਿੰਘਕੰਟਰੈਕਟਪ੍ਰਿੰਸਪਾਲਮਿਲਿਆਵਕਾਰੀ