ਪੀਕੇ ਸਿਨਹਾ ਪੰਜਾਬ ਪੁਲੀਸ ਦੇ ਇੰਟੈਲੀਜੈਂਸ ਵਿਭਾਗ ਦੇ ਮੁਖੀ ਨਿਯੁਕਤ
08:37 PM Apr 07, 2025 IST
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 6 ਅਪਰੈਲ
P K Sinha is Intelligence Chief ਪੰਜਾਬ ਸਰਕਾਰ ਨੇ ਵਧੀਕ ਡੀਜੀਪੀ (ADGP) ਪ੍ਰਵੀਨ ਕੁਮਾਰ ਸਿਨਹਾ ਨੂੰ ਪੰਜਾਬ ਪੁਲੀਸ ਦੇ ਇੰਟੈਲੀਜੈਂਸ ਵਿਭਾਗ ਦਾ ਮੁਖੀ ਨਿਯੁਕਤ ਕੀਤਾ ਹੈ। ਉਹ ਏਡੀਜੀਪੀ ਆਰ.ਕੇ.ਜੈਸਵਾਲ ਦੀ ਥਾਂ ਲੈਣਗੇ, ਜਿਨ੍ਹਾਂ ਨੂੰ ਫੌਰੀ ਕੋਈ ਪੋਸਟਿੰਗ ਨਹੀਂ ਦਿੱਤੀ ਗਈ ਹੈ।
Advertisement
ਸਿਨਹਾ ਦੀ ਪੋਸਟਿੰਗ ਸਬੰਧੀ ਜਾਰੀ ਸਰਕਾਰੀ ਹੁਕਮਾਂ ਵਿਚ ਕਿਹਾ ਗਿਆ ਕਿ ਏਡੀਜੀਪੀ ਜੈਸਵਾਲ ਦੀ ਪੋਸਟਿੰਗ ਬਾਰੇ ਹੁਕਮ ਬਾਅਦ ਵਿਚ ਜਾਰੀ ਕੀਤੇ ਜਾਣਗੇ। ਸਿਨਹਾ ਕੋਲ ਇੰਟੈਲੀਜੈਂਸ ਵਿਭਾਗ ਦਾ ਵਾਧੂ ਚਾਰਜ ਰਹੇਗਾ ਜਦੋਂਕਿ ਏਡੀਜੀਪੀ-ਐੱਨਆਰਆਈ ਵਿੰਗ ਦਾ ਚਾਰਜ ਪਹਿਲਾਂ ਵਾਂਗ ਜਾਰੀ ਰਹੇਗਾ। ਏਡੀਜੀਪੀ ਜੈਸਵਾਲ ਨੂੰ ਅਹੁਦੇ ਤੋਂ ਲਾਂਭੇ ਕੀਤੇ ਜਾਣ ਦਾ ਫੌਰੀ ਕੋਈ ਕਾਰਨ ਨਹੀਂ ਦੱਸਿਆ ਗਿਆ ਹੈ।
Advertisement
Advertisement