ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪਾਤੜਾਂ: ਨਿੱਜੀ ਹਸਪਤਾਲ ’ਚ ਦਾਖਲ ਔਰਤ ਦੀ ਮੌਤ

07:53 AM Apr 03, 2025 IST
ਮਾਮਲੇ ਵਿੱਚ ਇਨਸਾਫ਼ ਦੀ ਮੰਗ ਕਰਦੇ ਹੋਏ ਪਰਿਵਾਰਕ ਮੈਂਬਰ।

ਗੁਰਨਾਮ ਸਿੰਘ ਚੌਹਾਨ
ਪਾਤੜਾਂ, 2 ਅਪਰੈਲ
ਇੱਥੋਂ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਔਰਤ ਮੂਰਤੀ ਦੇਵੀ (65) ਦੀ ਕਥਿਤ ਗਲਤ ਟੀਕਾ ਲਾਉਣ ਕਾਰਨ ਮੌਤ ਹੋ ਗਈ। ਮ੍ਰਿਤਕਾ ਦੇ ਵਾਰਿਸਾਂ ਨੇ ਇਨਸਾਫ਼ ਦੀ ਮੰਗ ਕੀਤੀ ਹੈ। ਦੂਸਰੇ ਪਾਸੇ ਇਲਾਜ ਕਰਨ ਵਾਲੇ ਡਾਕਟਰ ਨੇ ਔਰਤ ਨੂੰ ਟੀਬੀ ਹੋਣ ਕਰਕੇ ਫੇਫੜਿਆਂ ’ਚ ਪਾਣੀ ਭਰਨ ਕਾਰਨ ਮੌਤ ਹੋਣਾ ਮੰਨਿਆ ਹੈ। ਨੈਸ਼ਨਲ ਸ਼ਡਿਊਲਡ ਕਾਸਟਸ ਅਲਾਇੰਸ ਦੇ ਪ੍ਰਧਾਨ ਪਰਮਜੀਤ ਸਿੰਘ ਕੈਂਥ ਨੇ ਕਿਹਾ ਕਿ ਸਿਵਲ ਤੇ ਪੁਲੀਸ ਪ੍ਰਸ਼ਾਸਨ ਨੇ ਅਜੇ ਤੱਕ ਕੋਈ ਕਾਰਵਾਈ ਕੀਤੀ। ਉਨ੍ਹਾਂ ਕਿਹਾ ਹੈ ਕਿ ਹਸਪਤਾਲ ਨੇ ਪੋਸਟਮਾਰਟਮ ਨਾ ਕਰਵਾ ਕੇ ਸੁਪਰੀਮ ਕੋਰਟ ਦੇ ਹੁਕਮਾਂ ਦੀ ਉਲੰਘਣਾ ਕੀਤੀ ਹੈ ਤੇ ਪੀੜਤ ਪਰਿਵਾਰ ਨੂੰ ਧਮਕੀਆਂ ਦੇ ਕੇ ਲਾਸ਼ ਦਾ ਸਸਕਾਰ ਕਰਵਾ ਦਿੱਤਾ ਹੈ। ਇਸ ਦੌਰਾਨ ਉਨ੍ਹਾਂ ਮੈਡੀਕਲ ਕੌਂਸਲ ਆਫ਼ ਇੰਡੀਆ ਕੋਲੋ ਹਸਪਤਾਲ ਦਾ ਲਾਇਸੈਂਸ ਤੇ ਮਾਨਤਾ ਰੱਦ ਮੰਗ ਕੀਤੀ ਹੈ। ਮੂਰਤੀ ਦੇਵੀ ਦੇ ਪੁੱਤਰ ਪ੍ਰੇਮ ਚੰਦ ਅਤੇ ਡਿੰਪਲ ਕੁਮਾਰ ਨੇ ਕਿਹਾ ਕਿ ਉਨ੍ਹਾਂ ਆਪਣੀ ਮਾਂ ਨੂੰ 24 ਮਾਰਚ ਨੂੰ ਨਿੱਜੀ ਹਸਪਤਾਲ ਦਾਖਲ ਕਰਵਾਇਆ ਸੀ। ਇੱਥੋਂ ਦੇ ਇਕ ਡਾਕਟਰ ਨੇ ਕਿਹਾ ਕਿ ਛੋਟੀ ਜਿਹੀ ਬਿਮਾਰੀ ਹੈ ਜੋ ਮੌਸਮ ਬਦਲਣ ਦੇ ਨਾਲ ਆਮ ਹੋ ਜਾਂਦੀ ਹੈ। ਡਾਕਟਰ ਨੇ 15000 ਰੁਪਏ ਦਾ ਪੈਕੇਜ ਦੱਸਿਆ। ਉਨ੍ਹਾਂ ਗੂਗਲ ਪੇਅ ਰਾਹੀਂ 5000 ਰੁਪਏ ਜਮ੍ਹਾਂ ਕਰਵਾਏ ਸਨ। ਥੋੜ੍ਹੀ ਦੇਰ ਬਾਅਦ ਹਾਲਤ ਵਿੱਚ ਸੁਧਾਰ ਹੋ ਗਿਆ। ਇਸ ਮਗਰੋਂ ਡਾਕਟਰ ਵੱਲੋਂ ਦੁਬਾਰਾ ਟੀਕਾ ਲਾਉਣ ਤੋਂ ਬਾਅਦ ਉਨ੍ਹਾਂ ਦੀ ਹਾਲਤ ਵਿਗੜ ਗਈ। ਡਾਕਟਰ ਨੇ ਕਿਹਾ ਕਿ ਟੀਕਾ ਲਗਾ ਦਿੱਤਾ ਹੈ, ਉਹ ਕੁਝ ਘੰਟਿਆਂ ਵਿੱਚ ਹੋਸ਼ ਆ ਜਾਵੇਗਾ। 2-3 ਘੰਟੇ ਬਾਅਦ ਸਟਾਫ਼ ਨੇ ਕਿਹਾ ਕਿ ਮੂਰਤੀ ਦੇਵੀ ਦੀ ਮੌਤ ਹੋ ਗਈ ਹੈ, ਪੈਸੇ ਜਮ੍ਹਾਂ ਕਰਵਾ ਕੇ ਅਤੇ ਲਾਸ਼ ਲੈ ਜਾਓ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ, ਸਿਹਤ ਮੰਤਰੀ ਅਤੇ ਡੀਐੱਸਪੀ ਪਾਤੜਾਂ ਨੂੰ ਲਿਖਤੀ ਸ਼ਿਕਾਇਤ ਕਰ ਕੇ ਇਨਸਾਫ ਦੀ ਮੰਗ ਕੀਤੀ ਹੈ।
ਫੇਫੜਿਆਂ ਵਿੱਚ ਪਾਣੀ ਭਰਨ ਕਾਰਨ ਮੌਤ ਹੋਈ: ਡਾਕਟਰ
ਹਸਪਤਾਲ ਦੇ ਡਾਕਟਰ ਹਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਸਹੀ ਇਲਾਜ ਕੀਤਾ ਹੈ। ਉਕਤ ਔਰਤ ਟੀਬੀ ਦੀ ਮਰੀਜ਼ ਹੋਣ ਕਰਕੇ ਉਸ ਦੋਵੇਂ ਫੇਫੜਿਆਂ ਵਿੱਚ ਪਾਣੀ ਭਰਨ ਕਾਰਨ ਉਸ ਦੀ ਮੌਤ ਹੋਈ ਹੈ।

Advertisement

ਪੜਤਾਲ ਮਗਰੋਂ ਕਾਰਵਾਈ ਕਰਾਂਗੇ: ਡੀਐੱਸਪੀ
ਡੀਐੱਸਪੀ ਪਾਤੜਾਂ ਇੰਦਰਪਾਲ ਸਿੰਘ ਚੌਹਾਨ ਨੇ ਦੱਸਿਆ ਹੈ ਕਿ ਉਕਤ ਮਾਮਲੇ ਦੀ ਪੜਤਾਲ ਮਗਰੋਂ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

Advertisement
Advertisement