ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਦਾਣਾ ਮੰਡੀ ਦੇ ਫੜ੍ਹ ਨੂੰ ਪੁੱਜੇ ਨੁਕਸਾਨ ਦੀ ਜਾਂਚ ਦੇ ਹੁਕਮ

08:21 AM Aug 20, 2020 IST

ਦਲੇਰ ਸਿੰਘ ਚੀਮਾ
ਭੁਲੱਥ, 19 ਅਗਸਤ

Advertisement

ਠੇਕੇਦਾਰ ਵਲੋਂ ਮੰਡੀ ਦੇ ਵਿਸਥਾਰ ਵੇਲੇ ਕੰਮ ਵਿਚ ਕੀਤੀਆਂ ਕੁਤਾਹੀਆਂ ਦੀਆਂ ਸ਼ਿਕਾਇਤਾਂ ਦੀ ਜਾਂਚ ਲਈ ਮਾਰਕੀਟ ਕਮੇਟੀ ਭੁਲੱਥ ਦੇ ਚੇਅਰਮੈਨ ਰਛਪਾਲ ਸਿੰਘ ਬੱਚਾ ਜੀਵੀ ਨੇ ਅਧਿਕਾਰੀਆਂ ਨਾਲ ਦਾਣਾ ਮੰਡੀ ਨਡਾਲਾ ਦਾ ਦੌਰਾ ਕੀਤਾ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਚੇਅਰਮੈਨ ਬੱਚਾ ਜੀਵੀ ਨੇ ਦੱਸਿਆ ਕਿ ਪਿਛਲੇ ਕੁੱਝ ਦਨਿਾਂ ਤੋਂ ਨਡਾਲਾ ਦਾਣਾ ਮੰਡੀ ਦੇ ਆੜ੍ਹਤੀਆਂ ਨੇ ਉਨ੍ਹਾਂ ਕੋਲ ਸ਼ਿਕਾਇਤ ਕੀਤੀ ਸੀ ਕਿ ਠੇਕੇਦਾਰ ਵਲੋਂ ਮੰਡੀ ਦੇ ਵਿਸਥਾਰ ਵੇਲੇ ਵੱਡੀਆਂ ਕੁਤਾਹੀਆਂ ਕੀਤੀਆਂ ਗਈਆਂ ਹਨ ਜਿਸ ਨਾਲ ਮੰਡੀ ਦੇ ਫ਼ੜ੍ਹ ਦਾ ਵੱਡਾ ਹਿੱਸਾ ਨੁਕਸਾਨਗ੍ਰਸਤ ਹੋ ਰਿਹਾ ਹੈ ਜੋ ਕਿ ਸਹੀ ਪਾਇਆ ਗਿਆ। ਉਨ੍ਹਾਂ ਕਿਹਾ ਕਿ ਠੇਕੇਦਾਰ ਵਲੋਂ ਫ਼ੜ ਵਿਚ ਮਿੱਟੀ ਬਾਹਰੋਂ ਲਿਆਉਣ ਦੀ ਬਜਾਏ ਆਲਾ ਦੁਆਲਾ ਵੱਢ ਕੇ ਮਿੱਟੀ ਪਾਕੇ ਕੰਮ ਸਾਰ ਲਿਆ ਗਿਆ ਜੋ ਮੀਂਹ ਪੈਣ ਨਾਲ ਮਿੱਟੀ ਖੁਰ ਕੇ ਆਪਣੇ ਥਾਂ ਚਲੇ ਜਾਣ ਕਾਰਨ ਫ਼ੜ੍ਹ ਨੂੰ ਚਾਰ ਚੁਫੇਰੇ ਖੋਰਾ ਲੱਗ ਗਿਆ ਜਿਸ ਕਾਰਨ ਇੱਟਾਂ ਡਿੱਗ ਗਈਆਂ ਹਨ ਤੇ ਇਸ ਨੁਕਸਾਨ ਦੀ ਜਾਂਚ ਦੇ ਹੁਕਮ ਜਾਰੀ ਕੀਤੇ ਗਏ ਤੇ ਅੱਗੇ ਤੋਂ ਠੇਕੇਦਾਰ ਵਲੋਂ ਕੀਤੀ ਗਈ ਕੁਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਨਾਲ ਹੀ ਝੋਨੇ ਦੀ ਫ਼ਸਲ ਆਉਣ ਤੋਂ ਫੜ੍ਹ ਤਿਆਰ ਕਰਨ, ਪਾਣੀ ਲਈ ਦੋ ਨਲਕੇ ਲਾਉਣ ਤੇ ਲਾਈਟਾਂ ਲਗਾਉਣ ਲਈ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ।ਇਸ ਮੌਕੇ ਸਕੱਤਰ ਮਾਰਕੀਟ ਕਮੇਟੀ ਭੁਲੱਥ ਜੁਗਰਾਜਪਾਲ ਸਿੰਘ ਸ਼ਾਹੀ, ਆੜ੍ਹਤੀ ਟਹਿਲ ਸਿੰਘ,ਜੀਤ ਸਿੰਘ ਬੱਲ, ਪ੍ਰਵੀਨ ਕੁਮਾਰ ਜੋਸ਼ੀ, ਨਿਰਮਲ ਸਿੰਘ ਹਾਜ਼ਰ ਸਨ।

Advertisement

Advertisement
Tags :
ਹੁਕਮਜਾਂਚਦਾਣਾਨੁਕਸਾਨ,ਪੁੱਜੇ,ਫੜ੍ਹਮੰਡੀ