ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕਮਰਸ਼ੀਅਲ ਆਰਸੀ ਪੋਰਟਲ ’ਚ ਟਰੈਕਟਰ ਨੂੰ ਸ਼ਾਮਲ ਕਰਨ ਵਿਰੋਧ

07:11 PM Jun 23, 2023 IST
featuredImage featuredImage

ਨਿੱਜੀ ਪੱਤਰ ਪ੍ਰੇਰਕ

Advertisement

ਸੰਗਰੂਰ, 10 ਜੂਨ

ਪੰਜਾਬ ਟਰੈਕਟਰਜ਼ ਡੀਲਰਜ਼ ਐਸੋਸੀਏਸ਼ਨ ਨੇ ਪੰਜਾਬ ਸਰਕਾਰ ਦੇ ਟਰੈਕਟਰ ਨੂੰ ਕਮਰਸ਼ੀਅਲ ਕੈਟਾਗਿਰੀ ਆਰਸੀ ਪੋਰਟਲ ‘ਚ ਪਾਉਣ ਦੇ ਫ਼ੈਸਲੇ ਦਾ ਵਿਰੋਧ ਕੀਤਾ ਹੈ। ਐਸੋਸੀਏਸ਼ਨ ਅਨੁਸਾਰ ਟਰੈਕਟਰ ਡੀਲਰਾਂ ‘ਤੇ ਵਿੱਤੀ ਬੋਝ ਕਾਰਨ ਪੰਜਾਬ ਦੇ ਕਰੀਬ 15 ਹਜ਼ਾਰ ਟਰੈਕਟਰਾਂ ਦੀਆਂ ਰਜਿਸ਼ਟਰੇਸ਼ਨ ਕਾਪੀਆਂ ਨਹੀਂ ਬਣੀਆਂ। ਇੱਥੇ ਪ੍ਰੈੱਸ ਕਾਨਫਰੰਸ ਦੌਰਾਨ ਪੰਜਾਬ ਟਰੈਕਟਰਜ਼ ਡੀਲਰਜ਼ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਪੀਯੂਸ ਬਾਂਸਲ, ਮੀਤ ਪ੍ਰਧਾਨ ਗੁਰਜੋਤ ਸਿੰਘ ਬਰਾੜ, ਜੁਆਇੰਟ ਸਕੱਤਰ ਅਮਨਜੀਤ ਸਿੰਘ ਸਿੱਧੂ ਅਤੇ ਮੁੱਖ ਬੁਲਾਰੇ ਸੁਖਪਾਲ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਟਰੈਕਟਰ ਨੂੰ ਕਮਰਸ਼ੀਅਲ ਕੈਟਾਗਿਰੀ ਆਰਸੀ ਪੋਰਟਲ ‘ਤੇ ਪਾ ਦਿੱਤਾ ਹੈ, ਜਿਸ ਕਾਰਨ ਡੀਲਰਾਂ ‘ਤੇ ਵਿੱਤੀ ਬੋਝ ਵਧ ਗਿਆ ਹੈ ਕਿਉਂਕਿ ਪਹਿਲਾਂ ਆਰਸੀ ਪੋਰਟਲ ਦੀ ਰਜਿਸਟਰੇਸ਼ਨ ਸਕਿਉਰਟੀ ਫੀਸ ਇੱਕ ਲੱਖ ਰੁਪਏ ਸੀ, ਜੋ ਕਿ ਵਧਾ ਕੇ ਪੰਜ ਲੱਖ ਰੁਪਏ ਕਰ ਦਿੱਤੀ ਹੈ। ਅਗਸਤ-2022 ਤੋਂ ਪਾਏ ਇਹ ਵਿੱਤੀ ਬੋਝ ਕਾਰਨ ਡੀਲਰਾਂ ਦੇ ਚਲਦੇ ਪੋਰਟਲ ਬੰਦ ਕਰ ਦਿੱਤੇ ਹਨ। ਬਹੁਤੇ ਡੀਲਰ ਇਹ ਵਿੱਤੀ ਬੋਝ ਝੱਲਣ ਦੇ ਸਮਰੱਥ ਨਹੀਂ ਹਨ, ਜਿਸ ਕਾਰਨ ਟਰੈਕਟਰਾਂ ਦੀਆਂ 15 ਹਜ਼ਾਰ ਰਜਿਸ਼ਟਰੇਸ਼ਨ ਕਾਪੀਆਂ ਫਸ ਗਈਆਂ ਹਨ। ਉਨ੍ਹਾਂ ਕਿਹਾ ਕਿ ਟਰੈਕਟਰ ਇੱਕ ਖੇਤੀਬਾੜੀ ਸੰਦ ਹੈ, ਜੋ ਕਿ ਸਰਕਾਰ ਤੋਂ ਟੈਕਸ ਮੁਕਤ ਹੈ ਅਤੇ ਇਸ ਨੂੰ ਕਮਰਸ਼ੀਅਲ ਕੈਟਾਗਿਰੀ ‘ਚ ਪਾ ਦਿੱਤਾ ਹੈ। ਇਸ ਤੋਂ ਇਲਾਵਾ ਸਰਕਾਰ ਨੇ ਟਰੈਕਟਰ ਡੀਲਰਾਂ ‘ਤੇ ਹੋਰ ਵੀ ਅਨੇਕਾਂ ਸ਼ਰਤਾਂ ਥੋਪ ਦਿੱਤੀਆਂ ਹਨ, ਜਿਸ ਕਾਰਨ ਆਰਸੀ ਦਾ ਕੰਮਕਾਜ ਠੱਪ ਪਿਆ ਹੈ। ਆਰਸੀ ਨਾ ਬਣਨ ਕਾਰਨ ਕਿਸਾਨਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਆਰਸੀ ਨਾ ਹੋਣ ਕਾਰਨ ਸਬਸਿਬੀਆਂ ਲਟਕ ਗਈਆਂ ਹਨ।

Advertisement

ਉਨ੍ਹਾਂ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਟਰਮ-3ਏ ਦੇ ਟਰੈਕਟਰ ਦੀ ਰਜਿਸਟਰੇਸ਼ਨ ਲਈ ਮਿਤੀ 30 ਜੂਨ 2023 ਤੱਕ ਹੈ ਪਰ ਕਿਸਾਨ ਅਤੇ ਡੀਲਰ ਰਜਿਸਟਰੇਸ਼ਨ ਨਹੀਂ ਬਣਵਾ ਸਕਣਗੇ। ਉਨ੍ਹਾਂ ਮੰਗ ਕੀਤੀ ਕਿ ਪੋਰਟਲ ਫੀਸਾਂ ਵਿਚ ਕੀਤਾ ਵਾਧਾ ਵਾਪਸ ਲਿਆ ਜਾਵੇ, ਟਰਮ-3ਏ ਦੇ ਟਰੈਕਟਰ ਦੀਆਂ ਰਹਿੰਦੀਆਂ ਰਜਿਸ਼ਟਰੇਸ਼ਨਾਂ ਲਈ ਮਿਤੀ 31 ਮਾਰਚ 2024 ਤੱਕ ਵਧਾਈ ਜਾਵੇ। ਜੇਕਰ ਇਹ ਮੰਗਾਂ ਨਾ ਮੰਨੀਆਂ ਤਾਂ ਪੰਜਾਬ ਟਰੈਕਟਰਜ਼ ਡੀਲਰਜ਼ ਐਸੋਸੀਏਸ਼ਨ ਵਲੋਂ ਤਿੱਖਾ ਸੰਘਰਸ਼ ਉਲੀਕਿਆ ਜਾਵੇਗਾ।

ਇਸ ਮੌਕੇ ਵੱਖ-ਵੱਖ ਕੰਪਨੀਆਂ ਦੇ ਡੀਲਰਾਂ ‘ਚ ਹਰਵਿੰਦ ਬਾਂਸਲ, ਨਛੱਤਰ ਸਿੰਘ ਬਠਿੰਡਾ, ਜਸਵਿੰਦਰ ਸਿੰਘ ਅਤੇ ਸ਼ੁਸ਼ੀਲ ਗੋਇਲ ਮੌਜੂਦ ਸਨ।

Advertisement