Olympian Manu Bhaker ਓਲੰਪੀਅਨ ਮਨੂ ਭਾਕਰ ਦੀ ਨਾਨੀ ਤੇ ਮਾਮੇ ਦੀ ਸੜਕ ਹਾਦਸੇ ’ਚ ਮੌਤ
02:19 PM Jan 19, 2025 IST
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 19 ਜਨਵਰੀ
ਪੈਰਿਸ ਓਲੰਪਿਕ ’ਚ ਤਗ਼ਮਾ ਜੇਤੂ ਨਿਸ਼ਾਨੇਬਾਜ਼ ਮਨੂ ਭਾਕਰ ਦੀ ਨਾਨੀ ਤੇ ਮਾਮੇ ਦੀ ਅੱਜ ਸਵੇਰੇ ਦਾਦਰੀ ਵਿਚ ਸੜਕ ਹਾਦਸੇ ਵਿਚ ਮੌਤ ਹੋ ਗਈ। ਮਾਂ-ਪੁੱਤ ਇਕ ਦੋ ਪਹੀਆ ਵਾਹਨ ’ਤੇ ਸਵਾਰ ਸਨ ਤੇ ਇਨ੍ਹਾਂ ਦੀ ਇਕ ਕਾਰ ਨਾਲ ਟੱਕਰ ਹੋ ਗਈ। ਹਾਦਸੇ ਮਗਰੋਂ ਕਾਰ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। ਪੀੜਤਾਂ ਦੀਆਂ ਲਾਸ਼ਾਂ ਪੋਸਟਮਾਰਟਮ ਲਈ ਦਾਦਰੀ ਦੇ ਸਿਵਲ ਹਸਪਤਾਲ ਭੇਜ ਦਿੱਤੀਆਂ ਗਈਆਂ ਹਨ।
Advertisement
Advertisement