ਨੇਤਨਯਾਹੂ ਦੇ ਪੁੱਤਰ ਨੇ ਹਿੰਦੂਆਂ ਤੋਂ ਮੁਆਫ਼ੀ ਮੰਗੀ
08:12 AM Jul 29, 2020 IST
ਯੋਰੋਸ਼ਲਮ: ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਨਿ ਨੇਤਨਯਾਹੂ ਦੇ ਵੱਡੇ ਪੁੱਤਰ ਯਾਇਰ ਨੇ ਭਾਰਤੀਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੇ ਟਵੀਟ ਨੂੰ ਲੈ ਕੇ ਹਿੰਦੂਆਂ ਤੋਂ ਮੁਆਫ਼ੀ ਮੰਗੀ ਹੈ। ਸੋਸ਼ਲ ਮੀਡੀਆ ’ਤੇ ਕਾਫੀ ਸਰਗਰਮ 29 ਸਾਲਾ ਯਾਇਰ ਨੇ ਦੇਵੀ ਦੁਰਗਾ ਦੀ ਇੱਕ ਤਸਵੀਰ ਸਾਂਝੀ ਕੀਤੀ ਸੀ ਜਨਿ੍ਹਾਂ ਦੇ ਚਿਹਰੇ ’ਤੇ ਲਿਆਤ ਬੇਨ ਅਰੀ ਦਾ ਚਿਹਰਾ ਲੱਗਿਆ ਹੋਇਆ ਸੀ ਤੇ ਕਈ ਹੱਥਾਂ ਨਾਲ ਅਸ਼ਲੀਲ ਇਸ਼ਾਰੇ ਕਰਦੇ ਦਿਖਾਇਆ ਗਿਆ ਸੀ। ਯੇਰ ਨੇ ਟਵੀਟ ਕੀਤਾ, ‘ਮੈਂ ਇੱਕ ਵਿਅੰਗ ਵਾਲੇ ਪੇਜ ਤੋਂ ਮੀਮ ਸਾਂਝਾ ਕੀਤਾ ਸੀ। ਮੈਨੂੰ ਨਹੀਂ ਪਤਾ ਸੀ ਕਿ ਇਸ ਤਸਵੀਰ ਦਾ ਹਿੰਦੂ ਆਸਥਾ ਨਾਲ ਕੋਈ ਸਬੰਧ ਹੈ। ਮੈਨੂੰ ਜਿਵੇਂ ਹੀ ਮੇਰੇ ਭਾਰਤੀ ਦੋਸਤਾਂ ਤੋਂ ਇਸ ਦਾ ਪਤਾ ਲੱਗਿਆ ਤਾਂ ਮੈਂ ਟਵੀਟ ਹਟਾ ਦਿੱਤਾ। ਮੈਂ ਇਸ ਲਈ ਮੁਆਫ਼ੀ ਮੰਗਦਾਂ ਹਾਂ।’ ਯਾਇਰ ਦੇ ਮੁਆਫ਼ੀ ਮੰਗਣ ਦੇ ਕਦਮ ਦੇ ਕਈ ਲੋਕ ਸ਼ਲਾਘਾ ਕਰ ਰਹੇ ਹਨ ਜਦਕਿ ਕਈ ਲੋਕ ਉਸ ਦੇ ਗ਼ੈਰ ਜ਼ਿੰਮੇਵਾਰ ਵਿਹਾਰ ਦੀ ਆਲੋਚਨਾ ਕਰ ਰਹੇ ਹਨ।
Advertisement
-ਪੀਟੀਆਈ
Advertisement
Advertisement