ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਫੁੱਟਬਾਲ ਦੀ ਕੌਮੀ ਖਿਡਾਰਨ ਦੀ ਗ਼ਲਤ ਦਵਾਈ ਖਾਣ ਨਾਲ ਮੌਤ

08:24 AM Jul 29, 2020 IST

Advertisement

ਪੱਤਰ ਪ੍ਰੇਰਕ

ਮਾਨਸਾ, 28 ਜੁਲਾਈ

Advertisement

ਮਾਨਸਾ  ਜ਼ਿਲ੍ਹੇ ਦੇ ਜੋਗਾ ਕਸਬਾ ਦੀ ਕੌਮੀ ਪੱਧਰ ਦੀ ਫੁੱਟਬਾਲ ਖਿਡਾਰਨ ਅੰਜਲੀ (15) ਦੀ ਗ਼ਲਤ ਦਵਾਈ  ਖਾਣ ਨਾਲ ਮੌਤ ਹੋ ਗਈ ਹੈ। ਅੰਜਲੀ ਨੇ ਮਰਨ ਤੋਂ ਪਹਿਲਾਂ ਆਪਣੇ  ਕੋਚ ਜਸਬੀਰ ਸਿੰਘ ਪਾਸੋਂ ਫੁੱਟਬਾਲ ਖੇਡਣ ਵਾਲੀ ਪੁਸ਼ਾਕ ਅਤੇ ਖੇਡ ਮੈਦਾਨ ਦੀ ਮਿੱਟੀ ਮੰਗਵਾਈ  ਅਤੇ ਇੱਛਾ ਪੂਰੀ ਹੋਣ ਮਗਰੋਂ ਪ੍ਰਾਣ ਤਿਆਗ ਦਿੱਤੇ। ਅੰਜਲੀ ਨੇ ਜ਼ਿਲ੍ਹਾ ਪੱਧਰ ’ਤੇ 4 ਗੋਲਡ ਮੈਡਲ ਤੇ ਸਟੇਟ ਪੱਧਰ ’ਤੇ ਦੋ ਸਿਲਵਰ ਮੈਡਲ  ਆਪਣੀ ਟੀਮ ਲਈ ਜਿੱਤੇ ਸਨ। ਪ੍ਰਾਪਤ ਵੇਰਵਿਆਂ ਅਨੁਸਾਰ 22 ਜੁਲਾਈ ਨੂੰ  ਅੰਜਲੀ ਨੇ ਆਪਣੇ ਘਰ ਵਿਚ ਦਵਾਈ ਦੇ ਭੁਲੇਖੇ ਕੋਈ ਜ਼ਹਿਰੀਲਾ ਤਰਲ ਪਦਾਰਥ ਨਿਗਲ ਲਿਆ ਸੀ। ਉਸ ਨੂੰ ਬਠਿੰਡਾ ਦੇ ਇਕ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸ ਦੀ ਬੀਤੀ ਸ਼ਾਮ  ਮੌਤ ਹੋ ਗਈ। ਹਸਪਤਾਲ ਵਿਚ ਪੋਸਟਮਾਰਟਮ ਕਰਵਾਉਣ ਮਗਰੋਂ ਦੇਹ ਵਾਰਸਾਂ ਹਵਾਲੇ ਕਰ ਦਿੱਤੀ। ਦੇਰ ਸ਼ਾਮ ਪਿੰਡ ਜੋਗਾ ਵਿਚ ਉਸ ਦਾ ਸਸਕਾਰ ਕਰ ਦਿੱਤਾ ਗਿਆ।

Advertisement
Tags :
ਕੌਮੀਖਿਡਾਰਨਗ਼ਲਤਦਵਾਈਫੁੱਟਬਾਲ