ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਨਾਨਕੇ ਆਏ ਮੁੰਡੇ ਦੀ ਰਜਵਾਹੇ ਵਿੱਚ ਡੁੱਬਣ ਕਾਰਨ ਮੌਤ

08:51 PM Jun 29, 2023 IST

ਹਰਜੀਤ ਸਿੰਘ

Advertisement

ਖਨੌਰੀ, 26 ਜੂਨ

ਨਾਨਕੇ ਪਿੰਡ ਕਾਹਨਗੜ੍ਹ ਆਏ ਇਕ ਨਾਬਾਲਗ ਲੜਕੇ ਦੀ ਇੱਥੇ ਭਾਖੜਾ ਮੇਨ ਲਾਈਨ ਵਿੱਚੋਂ ਨਿਕਲਦੇ ਸੂਏ ਵਿੱਚ ਡਿੱਗਣ ਕਾਰਨ ਮੌਤ ਹੋ ਜਾਣ ਗਈ ਹੈ।

Advertisement

ਮਿਲੀ ਜਾਣਕਾਰੀ ਅਨੁਸਾਰ ਮਨਦੀਪ ਸਿੰਘ (13) ਪੁੱਤਰ ਸ਼ੀਲੂ ਰਾਮ ਵਾਸੀ ਰੋਹਤਕ (ਹਰਿਆਣਾ) ਅੱਜ ਸਵੇਰੇ ਕਰੀਬ 8 ਕੁ ਵਜੇ ਆਪਣੇ ਨਾਨਕੇ ਪਿੰਡ ਕਾਹਨਗੜ੍ਹ ਆਇਆ ਸੀ। ਆਪਣੇ ਨਾਨਕੇ ਘਰ ਚਾਹ ਪਾਣੀ ਪੀਣ ਤੋਂ ਬਾਅਦ ਮਨਦੀਪ ਤੇ ਉਸ ਦੇ ਮਾਮੇ ਦਾ ਲੜਕਾ ਹਰਮਨ ਪੁੱਤਰ ਜਿੰਦਰ ਸਿੰਘ ਵਾਸੀ ਪਿੰਡ ਕਾਹਨਗੜ੍ਹ ਖਨੌਰੀ ਵਿੱਚ ਭਾਖੜਾ ਨਹਿਰ ਦੇ ਹੈੱਡ ( ਬੁਰਜੀ ਨੰਬਰ ਆਰ.ਡੀ- 466) ਕੋਲੋਂ ਨਿਕਲਦੇ ਰਜਵਾਹੇ ‘ਤੇ ਆ ਕੇ ਨਹਾਉਣ ਲੱਗ ਪਏ। ਮਨਦੀਪ ਜਦੋਂ ਰਜਵਾਹੇ ਅੰਦਰ ਵੜਿਆ ਤਾਂ ਉਹ ਪਾਣੀ ਦੇ ਤੇਜ਼ ਵਹਾਅ ਕਾਰਨ ਰਜਵਾਹੇ ਵਿੱਚ ਡੁੱਬ ਗਿਆ। ਰੌਲਾ ਸੁਣ ਕੇ ਮੌਕੇ ‘ਤੇ ਪਹੁੰਚੇ ਲੋਕਾਂ ਨੇ ਥੋੜੀ ਦੂਰ ਜਾ ਕੇ ਮਨਦੀਪ ਨੂੰ ਰਜਵਾਹੇ ਵਿੱਚੋਂ ਬਾਹਰ ਕੱਢ ਲਿਆ ਤੇ ਇਲਾਜ ਲਈ ਸ਼ਹਿਰ ਦੇ ਇਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਇੱਥੋਂ ਉਸ ਨੂੰ ਟੋਹਾਣਾ (ਹਰਿਆਣਾ) ਦੇ ਸਰਕਾਰੀ ਹਸਪਤਾਲ ਰੈਫਰ ਕਰ ਦਿੱਤਾ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

Advertisement
Tags :
ਕਾਰਨਡੁੱਬਣਨਾਨਕੇਮੁੰਡੇਰਜਵਾਹੇਵਿੱਚ