ਨਾਇਰਾ ਦਾ ਨਾਮ ‘ਇੰਡੀਆ ਬੁੱਕ ਆਫ ਰਿਕਾਰਡਜ਼ ’ਚ ਦਰਜ
08:36 AM Mar 19, 2025 IST
ਰੂਪਨਗਰ:
Advertisement
ਰੂਪਨਗਰ ਸ਼ਹਿਰ ਦੀ 7 ਸਾਲਾਂ ਦੀ ਨਾਇਰਾ ਨੇ ‘ਇੰਡੀਆ ਬੁੱਕ ਆਫ ਰਿਕਾਰਡਜ਼’ ਵਿੱਚ ਆਪਣਾ ਨਾਮ ਦਰਜ ਕਰਵਾਇਆ ਹੈ। ਅੱਜ ਰੂਪਨਗਰ ਪ੍ਰੈੱਸ ਕਲੱਬ ਵਿੱਚ ਨਾਇਰਾ ਕਾਜਲਾ ਦੇ ਦਾਦਾਤੇ ਭਾਜਪਾ ਰੂਪਨਗਰ ਮੰਡਲ ਦੇ ਪ੍ਰਧਾਨ ਜਗਦੀਸ਼ ਚੰਦਰ ਕਾਜਲਾ ਨੇ ਦੱਸਿਆ ਕਿ ਨਾਇਰਾ ਕਾਜਲਾ ਨੇ ਸਿਲਵਰ ਜ਼ੋਨ ਫਾਊਂਡੇਸ਼ਨ ਵੱਲੋਂ ਕਰਵਾਏ ਜਾਂਦੇ ਕੌਮਾਂਤਰੀ ਅੰਗਰੇਜ਼ੀ ਭਾਸ਼ਾ ਓਲੰਪੀਆਡ-2024 ਵਿੱਚੋਂ 100/100 ਅੰਕ ਪ੍ਰਾਪਤ ਲੈ ਕੇ ਕੌਮਾਂਤਰੀ ਪੱਧਰ ’ਤੇ ਚੌਥਾ ਸਥਾਨ ਪ੍ਰਾਪਤ ਕੀਤਾ, ਜਦੋਂ ਕਿ ਅੰਗਰੇਜ਼ੀ ਜ਼ੋਨ ਭਾਰਤ ਤੇ ਰਾਜ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ। ਉਨ੍ਹਾਂ ਦੱਸਿਆ ਕਿ ਨਾਇਰਾ ਕਾਜਲਾ ਦੀ ਇਸ ਪ੍ਰਾਪਤੀ ’ਤੇ ਉਨ੍ਹਾਂ ਨੂੰ ਚੁਫੇਰਿਉਂ ਵਧਾਈਆਂ ਮਿਲ ਰਹੀਆਂ ਹਨ। -ਪੱਤਰ ਪ੍ਰੇਰਕ
Advertisement
Advertisement