ਮੁਕੇਸ਼ ਅੰਬਾਨੀ ਭਾਰਤ ਦੇ 100 ਸਭ ਤੋਂ ਅਮੀਰਾਂ ਦੀ ਸੂਚੀ ’ਚ ਪਹਿਲੇ ਸਥਾਨ ’ਤੇ ਪੁੱਜੇ
01:02 PM Oct 12, 2023 IST
ਨਵੀਂ ਦਿੱਲੀ, 12 ਅਕਤੂਬਰ
ਰਿਲਾਇੰਸ ਇੰਡਸਟਰੀਜ਼ ਦੇ ਮਾਲਕ ਮੁਕੇਸ਼ ਅੰਬਾਨੀ ਨੇ ਭਾਰਤ ਦੇ 100 ਸਭ ਤੋਂ ਅਮੀਰਾਂ ਦੀ 2023 ਫੋਰਬਸ ਸੂਚੀ ਵਿੱਚ ਨੰਬਰ ਇਕ ਸਥਾਨ ’ਤੇ ਮੁੜ ਪੁੱਜ ਗਏ ਹਨ। ਭਾਰਤ ਦੇ 100 ਸਭ ਤੋਂ ਅਮੀਰਾਂ ਦੀ ਸਮੂਹਿਕ ਦੌਲਤ ਇਸ ਸਾਲ 799 ਅਰਬ ਡਾਲਰ ਹੈ। ਮੁਕੇਸ਼ ਅੰਬਾਨੀ ਦੀ ਦੌਲਤ 92 ਅਰਬ ਡਾਲਰ ਹੈ। ਪਿਛਲੇ ਸਾਲ ਪਹਿਲੀ ਵਾਰ ਭਾਰਤ ਦੇ ਸਭ ਤੋਂ ਅਮੀਰ ਵਿਅਕਤੀ ਅੰਬਾਨੀ ਨੂੰ ਗੌਤਮ ਅਡਾਨੀ ਨੇ ਪਛਾੜ ਦਿੱਤਾ ਸੀ।
Advertisement
Advertisement