ਰੂਸ ਵੱਲੋਂ ਖਾਰਕੀਵ ’ਤੇ ਹਮਲੇ, 3 ਹਲਾਕ
04:36 AM Jun 08, 2025 IST
ਕੀਵ, 7 ਜੂਨ
ਰੂਸ ਨੇ ਅੱਜ ਯੂਕਰੇਨ ਦੇ ਸ਼ਹਿਰ ਖਾਰਕੀਵ ’ਤੇ ਕਈ ਡਰੋਨ ਅਤੇ ਮਿਜ਼ਾਈਲ ਹਮਲੇ ਕੀਤੇ, ਜਿਸ ਵਿੱਚ ਘੱਟੋ-ਘੱਟ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ 21 ਹੋਰ ਜ਼ਖਮੀ ਹੋ ਗਏ। ਰੂਸੀ ਬੰਬਾਰੀ ਵਿੱਚ ਹਵਾਈ ‘ਗਲਾਈਡ ਬੰਬ’ ਵੀ ਵਰਤੇ ਗਏ। ਯੂਕਰੇਨ ਦੀ ਹਵਾਈ ਫ਼ੌਜ ਅਨੁਸਾਰ ਰੂਸ ਨੇ 215 ਮਿਜ਼ਾਈਲ ਅਤੇ ਡਰੋਨ ਹਮਲੇ ਕੀਤੇ। ਯੂਕਰੇਨੀ ਹਵਾਈ ਰੱਖਿਆ ਪ੍ਰਣਾਲੀਆਂ ਨੇ ਇਨ੍ਹਾਂ ’ਚੋਂ 87 ਡਰੋਨ ਅਤੇ ਸੱਤ ਮਿਜ਼ਾਈਲਾਂ ਨੂੰ ਡੇਗ ਜਾਂ ਨਕਾਰਾ ਕਰ ਦਿੱਤਾ। ਯੂਕਰੇਨ ਦੇ ਵਿਦੇਸ਼ ਮੰਤਰੀ ਆਂਦਰੇਈ ਸਿਬੀਹਾ ਨੇ ਕਿਹਾ ਕਿ ਰੂਸ ਵੱਲੋਂ ਕੀਤੀ ਜਾ ਰਹੀ ਤਬਾਹੀ ਰੋਕਣ ਲਈ ਮਾਸਕੋ ’ਤੇ ਹੋਰ ਦਬਾਅ ਪਾਉਣ ਅਤੇ ਯੂਕਰੇਨ ਨੂੰ ਮਜ਼ਬੂਤ ਕਰਨ ਲਈ ਹੋਰ ਕਦਮ ਚੁੱਕਣ ਦੀ ਲੋੜ ਹੈ।’ ਰੂਸ ਦੇ ਰੱਖਿਆ ਮੰਤਰਾਲੇ ਨੇ ਕਿਹਾ ਕਿ ਉਨ੍ਹਾਂ ਦੀ ਫ਼ੌਜ ਨੇ ਯੂਕਰੇਨ ਦੇ ਫ਼ੌਜੀ ਟਿਕਾਣਿਆਂ, ਡਰੋਨ ਅਸੈਂਬਲੀ ਵਰਕਸ਼ਾਪਾਂ ਅਤੇ ਹੋਰ ਥਾਈਂ ਹਮਲੇ ਕੀਤੇ। ਹਾਲਾਂਕਿ ਖਾਰਕੀਵ ਵਿੱਚ ਜਾਨੀ ਨੁਕਸਾਨ ਬਾਰੇ ਮਾਸਕੋ ਵੱਲੋਂ ਕੋਈ ਟਿੱਪਣੀ ਨਹੀਂ ਕੀਤੀ ਗਈ। -ਪੀਟੀਆਈ
Advertisement
Advertisement