ਅਗਲੇ ਸਾਲ ‘ਬ੍ਰਿਕਸ’ ਸੰਮੇਲਨ ਦੀ ਮੇਜ਼ਬਾਨੀ ਕਰੇਗਾ ਭਾਰਤ
04:38 AM Jun 08, 2025 IST
ਬ੍ਰਾਸੀਲੀਆ: ਲੋਕ ਸਭਾ ਸਪੀਕਰ ਓਮ ਬਿਰਲਾ ਨੇ ਬ੍ਰਾਸੀਲੀਆ ਵਿੱਚ 11ਵੇਂ ਬ੍ਰਿਕਸ ਸੰਸਦੀ ਸੰਮੇਲਨ ਦੀ ਸਮਾਪਤੀ ਮੌਕੇ ਐਲਾਨ ਕੀਤਾ ਕਿ ਭਾਰਤ ਵੱਲੋਂ 2026 ਵਿੱਚ ਅਗਲੇ ਬ੍ਰਿਕਸ ਸੰਸਦੀ ਸੰਮੇਲਨ ਦੀ ਮੇਜ਼ਬਾਨੀ ਕੀਤੀ ਜਾਵੇਗੀ। ਇਸ ਸੰਮੇਲਨ ਦੌਰਾਨ ਬ੍ਰਿਕਸ ਦੇ ਮੈਂਬਰ ਦੇਸ਼ਾਂ ਨੇ ਕਸ਼ਮੀਰ ਦੇ ਪਹਿਲਗਾਮ ’ਚ 22 ਅਪਰੈਲ ਨੂੰ ਹੋਏ ਅਤਿਵਾਦੀ ਹਮਲੇ ਦੀ ਸਾਂਝੇ ਤੌਰ ’ਤੇ ਸਖ਼ਤ ਨਿਖੇਧੀ ਵੀ ਕੀਤੀ ਅਤੇ ਅਤਿਵਾਦ ਖ਼ਿਲਾਫ਼ ‘ਜ਼ੀਰੋ ਟੋਲਰੈਂਸ’ ਨੀਤੀ ਦੇ ਨਾਲ ‘ਸਮੂਹਿਕ’ ਵਿਸ਼ਵਵਿਆਪੀ ਪਹੁੰਚ ਅਪਣਾਉਣ ਦਾ ਸੱਦਾ ਦਿੱਤਾ। ਲੋਕ ਸਭਾ ਸਪੀਕਰ ਨੇ ਆਪਣੇ ਸੰਬੋਧਨ ਦੌਰਾਨ ਆਰਟੀਫੀਸ਼ੀਅਲ ਇੰਟੈਲੀਜੈਂਸ, ਆਰਥਿਕ ਸਹਿਯੋਗ ਤੇ ਸੰਸਦੀ ਸਹਿਯੋਗ ਵਰਗੇ ਹੋਰ ਮੁੱਖ ਮੁੱਦਿਆਂ ’ਤੇ ਵੀ ਮਿਲ ਕੇ ਕੰਮ ਕਰਨ ਲਈ ਬ੍ਰਿਕਸ ਦੇਸ਼ਾਂ ਦੀ ਵਚਨਬੱਧਤਾ ਬਾਰੇ ਚਾਨਣਾ ਪਾਇਆ। ਬਿਰਲਾ ਨੇ ਸੰਮੇਲਨ ਦੀ ਮੇਜ਼ਬਾਨੀ ਲਈ ਬ੍ਰਾਜ਼ੀਲ ਦੀ ਸੰਸਦ, ਸਰਕਾਰ ਅਤੇ ਲੋਕਾਂ ਦਾ ਧੰਨਵਾਦ ਕੀਤਾ। -ਪੀਟੀਆਈ
Advertisement
Advertisement