ਮਹਾਰਾਸ਼ਟਰ: ਸ਼ਰਧਾਲੂਆਂ ਨੂੰ ਲੈਜਾ ਰਹੀ ਬੱਸ ਦੀ ਟਰੱਕ ਨਾਲ ਟੱਕਰ, 35 ਜ਼ਖਮੀ
10:07 AM Apr 18, 2025 IST
ਬੁਲਢਾਣਾ, 18 ਅਪਰੈਲ
Advertisement
ਨਾਸਿਕ ਤੋਂ ਸ਼ਿਰਡੀ ਜਾ ਰਹੇ ਸ਼ਰਧਾਲੂਆਂ ਨੂੰ ਲੈ ਕੇ ਜਾ ਰਹੀ ਇਕ ਬੱਸ ਦੀ ਬੁਲਢਾਣਾ ਵਿਚ ਖੜ੍ਹੇ ਇਕ ਟਰੱਕ ਨਾਲ ਟੱਕਰ ਹੋਣ ਕਾਰਨ ਕੁੱਲ 35 ਵਿਅਕਤੀ ਜ਼ਖਮੀ ਹੋ ਗਏ ਹਨ, ਜਿਨ੍ਹਾਂ ਵਿੱਚੋਂ 10 ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਮਲਕਾਪੁਰ ਦਿਹਾਤੀ ਪੁਲੀਸ ਸਟੇਸ਼ਨ ਐੱਸਐੱਚਓ ਸੰਦੀਪ ਕਾਲੇ ਨੇ ਕਿਹਾ ਕਿ 3 ਵਿਅਕਤੀਆਂ ਦੀ ਹਾਲਤ ਗੰਭੀਰ ਹੈ। ਸਿਵਲ ਹਸਪਤਾਲ ਦੇ ਜਨਰਲ ਸਰਜਨ ਡਾਕਟਰ ਅਨੰਤ ਮਗਰ ਨੇ ਦੱਸਿਆ ਕਿ ਸ਼ਰਧਾਲੂ ਆਂਧਰਾ ਪ੍ਰਦੇਸ਼ ਤੋਂ ਦਰਸ਼ਨ ਲਈ ਆਏ ਸਨ। ਉਨ੍ਹਾਂ ਦੱਸਿਆ, "10 ਮਰੀਜ਼ਾਂ ਨੂੰ ਬੁਲਢਾਣਾ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਆਂਧਰਾ ਪ੍ਰਦੇਸ਼ ਦੇ ਸ਼ਰਧਾਲੂ ਜੋ ਦੇਵ ਦਰਸ਼ਨ ਲਈ ਨਾਸਿਕ ਅਤੇ ਸ਼ਿਰਡੀ ਜਾ ਰਹੇ ਸਨ, ਉਨ੍ਹਾਂ ਦੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ...35 ਵਿਅਕਤੀ ਜ਼ਖਮੀ ਹੋ ਗਏ ਹਨ।’’ ਅਧਿਕਾਰੀਆਂ ਨੇ ਕਿਹਾ ਕਿ ਹਾਦਸੇ ਦੀ ਹਰ ਜਾਂਚ ਜਾਰੀ ਹੈ। -ਏਐੱਨਆਈ
Advertisement
Advertisement