India-Pak News: ਜੰਮੂ-ਕਸ਼ਮੀਰ ਵਿੱਚ ਤੀਜੀ ਧਿਰ ਦਾ ਦਖਲ ਮਨਜ਼ੂਰ ਨਹੀਂ: ਭਾਰਤ
07:44 PM May 13, 2025 IST
**EDS: THIRD PARTY IMAGE** In this screenshot via @MEAIndia on X, Ministry of External Affairs official spokesperson Randhir Jaiswal addresses a press conference, in New Delhi, Tuesday, May 13, 2025. (@MEAIndia via PTI Photo)(PTI05_13_2025_000219B)
ਨਵੀਂ ਦਿੱਲੀ, 13 ਮਈ
ਭਾਰਤ ਨੇ ਅੱਜ ਜ਼ੋਰ ਦੇ ਕੇ ਕਿਹਾ ਕਿ ਜੰਮੂ-ਕਸ਼ਮੀਰ ਦੇ ਮੁੱਦੇ ’ਤੇ ਕਿਸੀ ਤੀਜੀ ਧਿਰ ਦਾ ਦਖਲ ਮਨਜ਼ੂਰ ਨਹੀਂ ਹੈ। ਇਸ ਮੁੱਦੇ ਨੂੰ ਦੋਵੇਂ ਦੇਸ਼ ਮਿਲ ਕੇ ਹੱਲ ਕਰਨਗੇ। ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਕਿ ਪਾਕਿਸਤਾਨ ਨੂੰ ਪੀਓਕੇ ਖਾਲੀ ਕਰਨਾ ਪਵੇਗਾ ਜਿਸ ਬਾਰੇ ਗੱਲਬਾਤ ਕੀਤੀ ਜਾਵੇਗੀ। ਭਾਰਤ ਨੇ ਅੱਜ ਭਾਰਤ ਪਾਕਿਸਤਾਨ ਦਰਮਿਆਨ ਜੰਗਬੰਦੀ ਤੇ ਕਸ਼ਮੀਰ ਮੁੱਦੇ ’ਤੇ ਸਾਲਸੀ ਬਾਰੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਦਾਅਵਿਆਂ ਨੂੰ ਰੱਦ ਕਰ ਦਿੱਤਾ। ਉਨ੍ਹਾਂ ਕਿਹਾ ਕਿ ਭਾਰਤ ਪਾਕਿ ਦਰਮਿਆਨ ਤਣਾਅ ਦੌਰਾਨ ਅਮਰੀਕਾ ਨਾਲ ਗੱਲਬਾਤ ਹੁੰਦੀ ਰਹੀ ਪਰ ਇਸ ਵਿਚ ਵਪਾਰ ਦਾ ਕੋਈ ਮੁੱਦਾ ਨਹੀਂ ਉਠਿਆ।
Advertisement
Advertisement