ਐੱਮ.ਜਗਦੀਸ਼ ਕੁਮਾਰ ਯੂਜੀਸੀ ਚੇਅਰਮੈਨ ਵਜੋਂ ਸੇਵਾਮੁਕਤ
10:47 PM Apr 08, 2025 IST
ਅਕਸ਼ੀਵ ਠਾਕੁਰ
ਨਵੀਂ ਦਿੱਲੀ, 8 ਅਪਰੈਲ
ਪ੍ਰੋਫੈਸਰ ਐੱਮ.ਜਗਦੀਸ਼ ਕੁਮਾਰ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂਜੀਸੀ) ਚੇਅਰਮੈਨ ਦੇ ਅਹੁਦੇ ਤੋਂ ਸੇਵਾਮੁਕਤ ਹੋ ਗਏ ਹਨ। ਉਨ੍ਹਾਂ ਦਾ ਚੇਅਰਮੈਨ ਵਜੋਂ ਕਾਰਜਕਾਲ ਫਰਵਰੀ 2022 ਵਿਚ ਸ਼ੁਰੂ ਹੋਇਆ ਸੀ। ਯੂਜੀਸੀ ਨੇ ਇਕ ਅਧਿਕਾਰਤ ਬਿਆਨ ਵਿਚ ਪ੍ਰੋ. ਕੁਮਾਰ ਨੂੰ ਉਨ੍ਹਾਂ ਦੀ ਭਵਿੱਖੀ ਯੋਜਨਾਵਾਂ ਲਈ ਸ਼ੁਭ ਕਾਮਨਾਵਾਂ ਦਿੱਤੀਆਂ ਹਨ। ਆਪਣੇ ਕਾਰਜਕਾਲ ਦੌਰਾਨ ਕੁਮਾਰ ਨੇ ਵਿਦਿਆਰਥੀਆਂ ’ਤੇ ਕੇਂਦਰਤ ਕਈ ਸੁਧਾਰ ਲਿਆਂਦੇ ਜਿਨ੍ਹਾਂ ਭਾਰਤ ਵਿਚ ਉੱਚ ਸਿੱਖਿਆ ਦੇ ਦ੍ਰਿਸ਼ ਨੂੰ ਨਵੀਂ ਦਿਸ਼ਾ ਤੇ ਦਸ਼ਾ ਦਿੱਤੀ। ਯੂਜੀਸੀ ਦਾ ਚੇਅਰਮੈਨ ਬਣਨ ਤੋਂ ਪਹਿਲਾਂ ਕੁਮਾਰ ਨੇ 2016 ਤੋਂ 2022 ਦੇ ਅਰਸੇ ਦੌਰਾਨ ਜਵਾਹਰਲਾਲ ਨਹਿਰੂ ਯੂਨੀਵਰਸਿਟੀ (JNU) ਦੇ 12ਵੇਂ ਉਪ ਕੁੁਲਪਤੀ ਵਜੋਂ ਵੀ ਸੇਵਾਵਾਂ ਨਿਭਾਈਆਂ।
Advertisement
Advertisement