ਲਖਨਊ ਸੁਪਰਜਾਇੰਟਸ ਨੇ ਸਨਰਾਈਜ਼ਰਜ਼ ਹੈਦਰਾਬਾਦ ਨੂੰ ਹਰਾਇਆ
ਹੈਦਰਾਬਾਦ, 27 ਮਾਰਚ
ਲਖਨਊ ਸੁਪਰਜਾਇੰਟਸ ਨੇ ਮਿਚੇਲ ਮਾਰਸ਼ ਤੇ ਨਿਕੋਲਸ ਪੂਰਨ ਦੇ ਨੀਮ ਸੈਂਕੜਿਆਂ ਸਦਕਾ ਅੱਜ ਇੱਥੇ ਆਈਪੀਐੱਲ ਮੈਚ ਵਿੱਚ ਸਨਰਾਈਜ਼ਰਜ਼ ਹੈਦਰਾਬਾਦ ਨੂੰ ਪੰਜ ਵਿਕਟਾਂ ਨਾਲ ਹਰਾ ਦਿੱਤਾ।ਲਖਨਊ ਨੇ ਮਾਰਸ਼ ਦੀਆਂ 52 ਦੌੜਾਂ ਅਤੇ ਪੂਰਨ ਦੀਆਂ 70 ਦੌੜਾਂ ਸਦਕਾ ਜਿੱਤ ਲਈ 191 ਦੌੜਾਂ ਦਾ ਟੀਚਾ 16.1 ਓਵਰਾਂ ਵਿੱਚ ਪੰਜ ਵਿਕਟਾਂ ਗੁਆ ਕੇ ਪੂਰਾ ਕਰ ਲਿਆ। ਟੀਮ ਦੀ ਜਿੱਤ ਵਿੱਚ ਅਬਦੁੱਲ ਸਮਦ ਨੇ ਨਾਬਾਦ 22 ਦੌੜਾਂ, ਕਪਤਾਨ ਰਿਸ਼ਭ ਪੰਤ ਨੇ 15 ਦੌੜਾਂ ਅਤੇ ਡੇਵਿਡ ਮਿੱਲਰ ਨੇ ਨਾਬਾਦ 13 ਦੌੜਾਂ ਦਾ ਯੋਗਦਾਨ ਪਾਇਆ। ਸਨਰਾਈਜ਼ਰਜ਼ ਹੈਦਰਾਬਾਦ ਵੱਲੋਂ ਪੈਟ ਕਮਿਨਸ ਨੇ ਦੋ ਵਿਕਟਾਂ ਲਈਆਂ ਜਦਕਿ ਮੁਹੰਮਦ ਸ਼ਮੀ, ਐਡਮ ਜ਼ੰਪਾ ਤੇ ਹਰਸ਼ਲ ਪਟੇਲ ਨੂੰ ਇੱਕ ਇੱਕ ਵਿਕਟ ਮਿਲੀ।
ਇਸ ਤੋਂ ਪਹਿਲਾਂ ਲਖਨਊ ਦੇ ਗੇਂਦਬਾਜ਼ਾਂ ਨੇ ਸਨਰਾਈਜ਼ਰਜ਼ ਹੈਦਰਾਬਾਦ ਨੂੰ 20 ਓਵਰਾਂ ’ਚ 191/9 ਦੇ ਸਕੋਰ ’ਤੇ ਹੀ ਰੋਕ ਦਿੱਤਾ। ਹੈਦਰਾਬਾਦ ਵੱਲੋਂ ਟਰੈਵਿਸ ਹੈੱਡ ਨੇ ਸਭ ਤੋਂ ਵੱਧ 47 ਦੌੜਾਂ ਬਣਾਈਆਂ ਜਦਕਿ ਨਿਤੀਸ਼ ਰੈੱਡੀ 32 ਦੌੜਾਂ, ਹੈਨਰਿਕ ਕਲਾਸਨ 26, ਅਨੀਕੇਤ ਵਰਮਾ 36 ਦੌੜਾਂ ਤੇ ਕਪਤਾਨ ਪੈਟ ਕਮਿਨਸ 12 ਦੌੜਾਂ ਬਣਾ ਕੇ ਆਊਟ ਹੋਏ। ਹਰਸ਼ਲ ਪਟੇਲ ਨੇ ਨਾਬਾਦ 12 ਦੌੜਾਂ ਬਣਾਈਆਂ। ਲਖਨਊ ਵੱਲੋਂ ਸ਼ਾਰਦੁਲ ਠਾਕੁਰ ਨੇ ਚਾਰ ਵਿਕਟਾਂ ਲਈਆਂ ਜਦਕਿ ਆਵੇਸ਼ ਖ਼ਾਨ, ਦਿਗਵੇਸ਼ ਰਾਠੀ, ਰਵੀ ਬਿਸ਼ਨੋਈ ਤੇ ਪ੍ਰਿੰਸ ਯਾਦਵ ਨੇ ਇੱਕ-ਇੱਕ ਵਿਕਟ ਹਾਸਲ ਕੀਤੀ। -ਪੀਟੀਆਈ