Waqf Amendment Bill: ਦੇਸ਼ ’ਚ ਸ਼ਾਂਤੀ ਭੰਗ ਹੋਵੇਗੀ: ਗੋਗੋਈ
ਲੋਕ ਸਭਾ ਵਿੱਚ ਵਕਫ਼ (ਸੋਧ) ਬਿੱਲ, 2024 ਦੇ ਪੇਸ਼ ਹੋਣ ਤੋਂ ਪਹਿਲਾਂ ਕਾਂਗਰਸ ਨੇਤਾ ਗੌਰਵ ਗੋਗੋਈ ਨੇ ਬਿੱਲ ਦਾ ਸਖ਼ਤ ਵਿਰੋਧ ਕਰਦਿਆਂ ਕਿਹਾ ਕਿ ਇਹ ‘ਦੇਸ਼ ਵਿੱਚ ਸ਼ਾਂਤੀ ਭੰਗ ਕਰੇਗਾ’।
ਗੋਗੋਈ ਨੇ ਕਿਹਾ ਕਿ ਸਾਂਝੀ ਸੰਸਦੀ ਕਮੇਟੀ ਵਿੱਚ ਧਾਰਾ-ਦਰ-ਧਾਰਾ ਚਰਚਾ ਨਹੀਂ ਹੋਈ। ਉਨ੍ਹਾਂ ਕਿਹਾ ਕਿ ਇਹ ਕਾਨੂੰਨ ਸੰਵਿਧਾਨ ਅਤੇ ਘੱਟ ਗਿਣਤੀਆਂ ਦੇ ਖ਼ਿਲਾਫ਼ ਹੈ।
ਕਾਂਗਰਸ ਨੇਤਾ ਨੇ ਕਿਹਾ, ‘‘ਜੇਪੀਸੀ ਵਿੱਚ ਧਾਰਾ-ਦਰ-ਧਾਰਾ ਚਰਚਾ ਜੋ ਹੋਣੀ ਚਾਹੀਦੀ ਸੀ, ਨਹੀਂ ਹੋਈ। ਸਰਕਾਰ ਦਾ ਪਹਿਲੇ ਦਿਨ ਤੋਂ ਹੀ ਰਵੱਈਆ ਅਜਿਹਾ ਕਾਨੂੰਨ ਲਿਆਉਣ ਦਾ ਰਿਹਾ ਹੈ ਜੋ ਸੰਵਿਧਾਨ ਅਤੇ ਘੱਟ ਗਿਣਤੀਆਂ ਦੇ ਵਿਰੁੱਧ ਹੋਵੇ, ਜਿਸ ਨਾਲ ਦੇਸ਼ ਦੀ ਸ਼ਾਂਤੀ ਭੰਗ ਹੋਵੇ।’’
ਜਗਦੰਬਿਕਾ ਪਾਲ ਵੱਲੋਂ ਬਿੱਲ ਦੀ ਸਰਾਹਨਾ
ਵਕਫ਼ ਸੋਧ ਬਿੱਲ ’ਤੇ ਸਾਂਝੀ ਸੰਸਦੀ ਕਮੇਟੀ ਦੇ ਚੇਅਰਮੈਨ ਜਗਦੰਬਿਕਾ ਪਾਲ ਨੇ ਕਿਹਾ ਕਿ ਇਹ ਬਿੱਲ, ਜੋ ਸੰਸਦ ਵਿੱਚ ਪਾਸ ਹੋਣ ਲਈ ਪੇਸ਼ ਕੀਤਾ ਜਾ ਰਿਹਾ ਹੈ, ਗਰੀਬਾਂ ਅਤੇ ਪਸੰਦਾ (ਪੱਛੜੇ) ਮੁਸਲਮਾਨਾਂ ਨੂੰ ਲਾਭ ਪਹੁੰਚਾਵੇਗਾ।’’
ਇਸ ਨੂੰ ‘ਇਤਿਹਾਸਕ ਦਿਨ’ ਦੱਸਦਿਆਂ ਪਾਲ ਨੇ ਕਿਹਾ ਕਿ ਸਾਂਝੀ ਸੰਸਦੀ ਕਮੇਟੀ (ਜੇਪੀਸੀ) ਦੀ ਸਖ਼ਤ ਮਿਹਨਤ, ਜਿਸ ਨੇ ਕਈ ਰਾਜਾਂ ਦੇ ਹਿੱਸੇਦਾਰਾਂ ਨੂੰ ਵਿਸ਼ਵਾਸ ਵਿੱਚ ਲਿਆ, ਰੰਗ ਲਿਆਈ ਹੈ। ਉਨ੍ਹਾਂ ਕਿਹਾ ਕਿ ਜੇਪੀਸੀ ਦੀਆਂ ਮੀਟਿੰਗਾਂ ਹੋਈਆਂ ਅਤੇ ਹਰ ਰੋਜ਼ ਅੱਠ ਘੰਟੇ ਵਿਰੋਧ ਨੂੰ ਸੁਣਿਆ ਗਿਆ।
ਸਾਂਝੀ ਸੰਸਦੀ ਕਮੇਟੀ ਦੇ ਚੇਅਰਮੈਨ ਜਗਦੰਬਿਕਾ ਪਾਲ ਨੇ ਕਿਹਾ, ‘‘ਸਾਡੀ ਮਿਹਨਤ ਰੰਗ ਲਿਆਈ ਹੈ...ਸਰਕਾਰ ਅੱਜ ਸੋਧੇ ਹੋਏ ਰੂਪ ਵਿੱਚ ਬਿੱਲ ਲੈ ਕੇ ਆ ਰਹੀ ਹੈ। ਇਹ ਯਕੀਨੀ ਤੌਰ ’ਤੇ ਇੱਕ ਇਤਿਹਾਸਕ ਦਿਨ ਹੈ। ਅੱਜ, ਇਸ ਬਿੱਲ ਦੇ ਪਾਸ ਹੋਣ ਨਾਲ, ਗਰੀਬਾਂ ਅਤੇ ਪਸੰਦਾ ਮੁਸਲਮਾਨਾਂ ਨੂੰ ਲਾਭ ਹੋਣ ਵਾਲਾ ਹੈ...ਅਸੀਂ ਪਿਛਲੇ ਛੇ ਮਹੀਨਿਆਂ ਵਿੱਚ ਜੇਪੀਸੀ ਦੀਆਂ ਮੀਟਿੰਗਾਂ ਕੀਤੀਆਂ ਹਨ। ਅਸੀਂ ਉਨ੍ਹਾਂ (ਵਿਰੋਧੀ ਧਿਰ) ਨੂੰ ਹਰ ਰੋਜ਼ 8 ਘੰਟੇ ਸੁਣਿਆ ਹੈ।’’ -ਏਐੱਨਆਈ
ਮੁਸਲਿਮ ਮਹਿਲਾਵਾਂ ਵੱਲੋਂ ਬਿੱਲ ਦਾ ਸਮਰਥਨ
ਭੋਪਾਲ: ਭੋਪਾਲ ਵਿੱਚ ਮੁਸਲਿਮ ਮਹਿਲਾਵਾਂ ਵਕਫ਼ ਸੋਧ ਬਿੱਲ ਦੇ ਸਮਰਥਨ ਵਿੱਚ ਅੱਗੇ ਆਈਆਂ ਹਨ। ਮਹਿਲਾਵਾਂ ਨੇ ਬਿੱਲ ਦਾ ਸਮਰਥਨ ਕਰਦਿਆਂ ਇਸ ਨੂੰ ਭਾਈਚਾਰੇ ਲਈ ਚੰਗਾ ਸੰਕੇਤ ਦੱਸਿਆ ਹੈ।