ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਵਿਆਹੁਤਾ ਨਾਲ ਪ੍ਰੇਮ ਸਬੰਧ ਮਹਿੰਗੇ ਪਏ

07:52 AM Aug 31, 2023 IST
featuredImage featuredImage

ਪੱਤਰ ਪ੍ਰੇਰਕ
ਮਾਛੀਵਾੜਾ, 30 ਅਗਸਤ
ਇੱਕ ਵਿਆਹੇ ਆਸ਼ਿਕ ਨੂੰ ਮਾਛੀਵਾੜਾ ਦੀ ਵਿਆਹੁਤਾ ਨਾਲ ਇਸ਼ਕ ਕਰਨਾ ਮਹਿੰਗਾ ਪਿਆ। ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਆਸ਼ਿਕ ਰਵੀ ਦਾ ਸਿਰ ਗੰਜਾ, ਮੂੰਹ ਕਾਲਾ ਕਰ ਕੇ ਗਲ ਵਿਚ ਜੁੱਤੀਆਂ ਦਾ ਹਾਰ ਪਾ ਕੇ ਜ਼ਲੀਲ ਕੀਤਾ। ਮਾਛੀਵਾੜਾ ਪੁਲੀਸ ਥਾਣਾ ਵਿੱਚ ਆਪਣੇ ਨਾਲ ਹੋਈ ਇਸ ਘਟਨਾ ਬਾਰੇ ਰਵੀ ਨੇ ਦੱਸਿਆ ਕਿ ਉਹ ਧੂਰੀ ਦਾ ਰਹਿਣ ਵਾਲਾ ਹੈ ਅਤੇ ਉਸ ਦੇ ਸਬੰਧ ਮਾਛੀਵਾੜਾ ਦੀ ਵਿਆਹੁਤਾ ਲੜਕੀ ਨਾਲ ਬਣ ਗਏ। ਉਸ ਨੇ ਦੱਸਿਆ ਕਿ ਲੜਕੀ ਨਾਲ ਪਿਛਲੇ ਢਾਈ ਸਾਲ ਤੋਂ ਪ੍ਰੇਮ ਸਬੰਧ ਹਨ। ਰਵੀ ਨੇ ਦੱਸਿਆ ਕਿ ਲੜਕੀ ਵੀ ਉਸ ਨੂੰ ਬਹੁਤ ਪਿਆਰ ਕਰਦੀ ਹੈ ਅਤੇ ਉਹ ਦੋ ਦਿਨ ਅਹਿਮਦਗੜ੍ਹ ਰਹੇ ਸਨ ਜਿੱਥੋਂ ਉਨ੍ਹਾਂ ਨੂੰ ਮਾਛੀਵਾੜਾ ਵਿੱਚ ਲੜਕੀ ਵਾਲੇ ਦੇ ਸਹੁਰਾ ਤੇ ਹੋਰ ਪਰਿਵਾਰਕ ਮੈਂਬਰ ਫੈਸਲੇ ਲਈ ਲੈ ਕੇ ਆ ਗਏ।
ਪੀੜਤ ਵਿਅਕਤੀ ਨੇ ਦੱਸਿਆ ਕਿ ਇੱਥੇ ਉਸ ਨੂੰ 9 ਦਿਨ ਰੱਖਿਆ ਗਿਆ ਅਤੇ ਨਾਲ ਇਹ ਵੀ ਦੋਸ਼ ਲਗਾਇਆ ਕਿ ਉਸ ਕੋਲੋਂ 1 ਲੱਖ ਰੁਪਏ ਦੀ ਮੰਗ ਕੀਤੀ ਗਈ। ਰਵੀ ਨੇ ਦੱਸਿਆ ਕਿ ਪੈਸੇ ਨਾ ਦੇਣ ’ਤੇ ਅੱਜ ਲੜਕੀ ਦੇ ਸਹੁਰੇ ਤੇ ਹੋਰ ਪਰਿਵਾਰਕ ਮੈਂਬਰਾਂ ਨੇ ਉਸ ਦਾ ਸਿਰ ਗੰਜਾ ਕੀਤਾ। ਮਗਰੋਂ ਮੂੰਹ ਕਾਲਾ ਕਰ ਕੇ ਗਲ ਵਿਚ ਜੁੱਤੀਆਂ ਦਾ ਹਾਰ ਪਾਇਆ। ਇਸ ਮਾਮਲੇ ਦੀ ਜਾਂਚ ਸਮਰਾਲਾ ਦੇ ਡੀਐੱਸਪੀ ਜਸਪਿੰਦਰ ਸਿੰਘ ਵਲੋਂ ਕੀਤੀ ਜਾ ਰਹੀ ਹੈ

Advertisement

ਵਿਆਹੁਤਾ ਲੜਕੀ ਦਾ ਵੀ ਕੀਤਾ ਗਿਆ ਮੂੰਹ ਕਾਲਾ

ਲੜਕੀ ਇੱਕ ਕਬੀਲੇ ਨਾਲ ਸਬੰਧ ਰੱਖਦੀ ਹੈ ਅਤੇ ਇਹ ਵੀ ਜਾਣਕਾਰੀ ਮਿਲੀ ਹੈ ਕਿ ਅੱਜ ਜਦੋਂ ਇਨ੍ਹਾਂ ਦੋਵਾਂ ਦੇ ਪ੍ਰੇਮ ਸਬੰਧਾਂ ਲਈ ਫੈਸਲਾ ਰੱਖਿਆ ਗਿਆ ਤਾਂ ਉੱਥੇ ਇਸ ਆਸ਼ਿਕ ਦਾ ਮੂੰਹ ਕਾਲਾ ਕਰਨ ਦੇ ਨਾਲ-ਨਾਲ ਲੜਕੀ ਦਾ ਵੀ ਮੂੰਹ ਕਾਲਾ ਕੀਤਾ ਗਿਆ। ਲੜਕੀ ਕਈ ਬੱਚਿਆਂ ਦੀ ਮਾਂ ਅਤੇ ਇਨ੍ਹਾਂ ਦੋਵਾਂ ਦੇ ਪ੍ਰੇਮ ਸਬੰਧਾਂ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਵੱਡਾ ਵਿਵਾਦ ਚੱਲ ਰਿਹਾ ਸੀ।

Advertisement
Advertisement